ਸਰਹੱਦ ''ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਭਾਰਤ ਨੇ ਕੀਤਾ ਐਂਟੀ-ਰੈਡੀਏਸ਼ਨ ਮਿਜ਼ਾਈਲ ''ਰੂਦਰਮ'' ਦਾ ਸਫ਼ਲ ਪ੍ਰੀਖਣ

10/09/2020 5:35:44 PM

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ। ਦਰਅਸਲ ਭਾਰਤ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪੂਰਬੀ ਤੱਟ ਤੋਂ ਸੁਖੋਈ-30 ਲੜਾਕੂ ਜਹਾਜ਼ ਤੋਂ ਐਂਟੀ-ਰੈਡੀਏਸ਼ਨ ਮਿਜ਼ਾਈਲ 'ਰੂਦਰਮ' ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਇਸ ਮਿਜ਼ਾਈਲ ਦੇ ਪ੍ਰੀਖਣ ਤੋਂ ਬਾਅਦ ਭਾਰਤੀ ਹਵਾਈ ਫੌਜ ਦੀ ਰਣਨੀਤਕ ਸਮਰੱਥਾ 'ਚ ਹੋਰ ਵਾਧਾ ਹੋ ਗਿਆ ਹੈ। ਇਸ ਦਾ ਪ੍ਰੀਖਣ ਸੁਖੋਈ-30 ਫਾਈਟਰ ਏਅਰਕ੍ਰਾਫਟ ਤੋਂ ਕੀਤਾ ਗਿਆ ਹੈ।

ਮਿਜ਼ਾਈਲ 'ਰੂਦਰਮ' ਦਾ ਪ੍ਰੀਖਣ ਸੁਖੋਈ ਫਾਈਟਰ ਏਅਰਕ੍ਰਾਫਟ ਦੀ ਮਦਦ ਨਾਲ ਕੀਤਾ ਗਿਆ ਹੈ। ਇਹ ਦੇਸੀ ਮਿਜ਼ਾਈਲ ਕਿਸੇ ਵੀ ਤਰ੍ਹਾਂ ਦੇ ਸਿਗਨਲ ਜਾਂ ਰੈਡੀਏਸ਼ਨ ਨੂੰ ਪਕੜ ਸਕਦੀ ਹੈ ਅਤੇ ਆਪਣੀ ਰਡਾਰ 'ਤੇ ਲਿਆ ਕੇ ਉਸ ਨੂੰ ਨਸ਼ਟ ਕਰ ਸਕਦੀ ਹੈ। ਇਸ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਕੀਤਾ ਗਿਆ ਹੈ।

ਭਾਰਤ ਨੇ ਹਾਲ ਹੀ 'ਚ ਬ੍ਰਹਮੋਸ ਦੇ ਉੱਨਤ ਵਰਜਨ ਅਤੇ ਸ਼ੌਰਿਆ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਸਰਹੱਦ 'ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਇਨ੍ਹਾਂ ਮਿਜ਼ਾਈਲਾਂ ਦਾ ਪ੍ਰੀਖਣ  ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ 'ਚ ਬਣਾਈ ਗਈ ਇਹ ਆਪਣੇ ਆਪ ਦੀ ਪਹਿਲੀ ਮਿਜ਼ਾਈਲ ਹੈ, ਜੋ ਕਿਸੇ ਵੀ ਉੱਚਾਈ ਤੋਂ ਦਾਗ਼ੀ ਜਾ ਸਕਦੀ ਹੈ। ਇਹ ਮਿਜ਼ਾਈਲ ਕਿਸੇ ਵੀ ਤਰ੍ਹਾਂ ਦੇ ਸਿਗਨਲ ਅਤੇ ਰੈਡੀਏਸ਼ਨ ਨੂੰ ਪਕੜ ਸਕਦੀ ਹੈ।

DIsha

This news is Content Editor DIsha