''ਡਰਾਮਾ'' ਹੈ ਮਾਇਆਵਤੀ ਦਾ ਅਸਤੀਫਾ: ਵਿਨੈ ਕਟਿਆਰ

07/19/2017 1:29:39 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਨੈ ਕਟਿਆਰ ਨੇ ਬਹੁਜਨ ਸਮਾਜਵਾਦੀ ਪਾਰਟੀ ਦੀ ਪ੍ਰਮੁੱਖ ਮਾਇਆਵਤੀ ਦੇ ਅਸਤੀਫੇ ਨੂੰ 'ਡਰਾਮਾ' ਕਰਾਰ ਦਿੰਦੇ ਹੋਏ ਕਿਹਾ ਕਿ ਉਹ ਰਾਜਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਪਹਿਲੇ ਹੀ ਮਨ ਬਣਾ ਚੁੱਕੀ ਸੀ। ਕਟਿਆਰ ਨੇ ਇੱਥੇ ਸੰਸਦ ਭਵਨ 'ਚ ਕਿਹਾ ਕਿ ਮਾਇਆਵਤੀ ਨੇ ਅਸਤੀਫਾ ਦੇਣ ਲਈ ਨਾਟਕ ਕੀਤਾ ਹੈ। 
ਉਤਰ ਪ੍ਰਦੇਸ਼ 'ਚ ਪਾਰਟੀ ਦੀ ਕਰਾਰੀ ਹਾਰ ਤੋਂ ਉਹ ਗੁੱਸੇ 'ਚ ਆਈ ਹੈ ਅਤੇ ਇਸ ਤੋਂ ਪਰੇਸ਼ਾਨ ਹੋ ਕੇ ਉਹ ਪਹਿਲੇ ਤੋਂ ਹੀ ਅਸਤੀਫਾ ਦੇਣਾ ਚਾਹੁੰਦੀ ਸੀ ਪਰ ਉਹ ਨਾਟਕ ਕਰਨ ਦਾ ਮੌਕਾ ਤਲਾਸ਼ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਬਸਪਾ ਪ੍ਰਮੁੱਖ ਦਾ ਦਲਿਤ ਵੋਟ ਬੈਂਕ ਖਿਸਕ ਚੁੱਕਾ ਹੈ। ਦਲਿਤਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨੀ ਵੱਡੀ ਪਾਰਟੀ ਦਾ ਲੋਕਸਭਾ 'ਚ ਕੋਈ ਮੈਂਬਰ ਨਹੀਂ ਹੈ। ਉਨ੍ਹਾਂ ਦੀ ਪਾਰਟੀ ਦਾ ਜਨਾਧਾਰ ਖਿਸਕ ਚੁੱਕਿਆ ਹੈ ਅਤੇ ਇਸ ਸਥਿਤੀ ਤੋਂ ਉਹ ਜ਼ਿਆਦਾ ਪਰੇਸ਼ਾਨ ਸੀ , ਜਿਸ ਕਾਰਨ ਉਨ੍ਹਾਂ ਨੇ ਅਸਤੀਫਾ ਦੇਣਾ ਹੀ ਸੀ।