ਲੋਕ ਸਭਾ ਦੇ ਪ੍ਰੋਟੇਮ ਸਪੀਕਰ ਹੋਣਗੇ ਡਾ. ਵੀਰੇਂਦਰ ਕੁਮਾਰ

06/11/2019 1:07:27 PM

ਨਵੀਂ ਦਿੱਲੀ— ਟੀਕਮਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਡਾ. ਵੀਰੇਂਦਰ ਕੁਮਾਰ 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਹੋਣਗੇ। ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਉਹ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਉਣਗੇ। ਉਹ 7ਵੀਂ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਵੀਰੇਂਦਰ ਕੁਮਾਰ ਖਟੀਕ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਲੋਅ ਪ੍ਰੋਫਾਈਲ ਨੇਤਾ ਦੇ ਤੌਰ 'ਤੇ ਉਨ੍ਹਾਂ ਦੀ ਪਛਾਣ ਰਹੀ ਹੈ। ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ ਸੰਸਦ ਮੈਂਬਰ ਵੀਰੇਂਦਰ ਕੁਮਾਰ ਸਾਗਰ ਜ਼ਿਲੇ ਦੇ ਰਹਿਣ ਵਾਲੇ ਹਨ। 4 ਵਾਰ ਉਹ ਸਾਗਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ, ਜਦੋਂ ਕਿ ਤਿੰਨ ਵਾਰ ਉਨ੍ਹਾਂ ਨੂੰ ਟੀਕਮਗੜ੍ਹ ਤੋਂ ਚੋਣਾਵੀ ਸਮਰ 'ਚ ਸਫ਼ਲਤਾ ਮਿਲੀ ਹੈ। ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਪਹਿਲੀ ਸਰਕਾਰ 'ਚ ਉਹ ਘੱਟ ਗਿਣਤੀ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਮਿਨੀਸਟਰੀ 'ਚ ਰਾਜ ਮੰਤਰੀ ਸਨ। ਪ੍ਰੋਟੇਮ ਸਪੀਕਰ ਨੂੰ ਲੋਕ ਸਭਾ ਦੇ ਨਿਯਮਿਤ ਸਪੀਕਰ ਦੇ ਚੋਣ ਤੋਂ ਪਹਿਲਾਂ ਕੰਮਕਾਰ ਨੂੰ ਅੰਜਾਮ ਦੇਣ ਲਈ ਨਿਯੁਕਤ ਕੀਤਾ ਜਾਂਦਾ ਹੈ।

ਪ੍ਰੋਟੇਮ ਸਪੀਕਰ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਬਣਾਇਆ ਜਾਂਦਾ ਹੈ। ਪ੍ਰੋਟੇਮ ਸਪੀਕਰ ਹੀ ਸਦਨ 'ਚ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸਹੁੰ ਚੁਕਾਉਂਦੇ ਹਨ। ਨਵੇਂ ਸਪੀਕਰ ਦੀ ਚੋਣ ਤੋਂ ਬਾਅਦ ਪ੍ਰੋਟੇਮ ਸਪੀਕਰ ਦਾ ਕੰਮ ਖਤਮ ਹੋ ਜਾਂਦਾ ਹੈ। ਬਚਪਨ ਤੋਂ ਹੀ ਆਰ.ਐੱਸ.ਐੱਸ. ਨਾਲ ਜੁੜੇ ਡਾ. ਵੀਰੇਂਦਰ ਕੁਮਾਰ ਨੂੰ ਸਾਗਰ ਅਤੇ ਟੀਕਮਗੜ੍ਹ ਖੇਤਰਾਂ 'ਚ ਸਾਦਗੀ ਲਈ ਜਾਣਿਆ ਜਾਂਦਾ ਹੈ। ਕਈ ਵਾਰ ਉਹ ਆਉਣ-ਜਾਣ ਲਈ ਲਿਫਟ ਲੈਂਦੇ ਹੋਏ ਵੀ ਦਿਖਾਈ ਦਿੱਤੇ ਹਨ।


DIsha

Content Editor

Related News