ਕੇਜਰੀਵਾਲ ਦੇ ਟਵੀਟ ਮਗਰੋਂ ਸਿੰਗਾਪੁਰ ਦੇ ਸਿਹਤ ਮਾਹਿਰ ਦਾ ਦਾਅਵਾ, ਕਿਹਾ- 'ਭਾਰਤ ਦਾ ਹੈ ਨਵਾਂ ਕੋਰੋਨਾ ਸਟ੍ਰੇਨ'

05/19/2021 2:49:55 PM

ਨਵੀਂ ਦਿੱਲੀ– ਸਿੰਗਾਪੁਰ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਵਾਲੇ ਕੇਜਰੀਵਾਲ ਦੇ ਟਵੀਟ ’ਤੇ ਬਖੇੜਾ ਖੜ੍ਹਾ ਹੋ ਗਿਆ ਹੈ। ਕੇਜਰੀਵਾਲ ਦੇ ਇਸ ਬਿਆਨ ਨੂੰ ਲੈ ਕੇ ਹੁਣ ਭਾਰਤ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ। ਸਿੰਗਾਪੁਰ ਦੇ IHH ਹੈਲਥਕੇਅਰ ਦੇ ਚੀਫ ਆਪਰੇਟਿੰਗ ਆਫ਼ਸਰ Dr Noel Yeo ਵਲੋਂ ਹੁਣ ਟਿਪਣੀ ਆਈ ਹੈ ਕਿ ਸਿੰਗਾਪੁਰ ’ਚ ਜੋ ਕੋਰੋਨਾ ਵਾਇਰਸ ਦਾ ਬੀ.1.617 ਵੇਰੀਐਂਟ ਮਿਲਿਆ ਹੈ, ਉਹ ਨਵਾਂ ਨਹੀਂ ਸਗੋਂ ਪਹਿਲੀ ਵਾਰ ਭਾਰਤ ’ਚ ਹੀ ਸਾਹਮਣੇ ਆਇਆ ਸੀ। ਸਿੰਗਾਪੁਰ ਨੇ ਕਿਹਾ ਕਿ ਕੋਰੋਨਾ ਦਾ ਇਹ ਨਵਾਂ ਸਟ੍ਰੇਨ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। Dr Noel Yeo ਨੇ ਟਵੀਟ ਕੀਤਾ ਕਿ ਬੀ.1.617 ਵੇਰੀਐਂਟ ਬਾਰੇ ਵਿਕੀਪੀਡੀਆ ’ਤੇ ਵੀ ਕਾਫੀ ਵਿਸਤਾਰ ਨਾਲ ਲਿਖਿਆ ਹੋਇਆ ਹੈ ਅਤੇ ਤੁਸੀਂ ਇਸ ਅਰਟੀਕਲ ਨੂੰ ਲਿੰਕਡਿਨ ’ਤੇ ਵੀ ਵੇਖ ਸਕਦੇ ਹੋ। 

ਇਹ ਵੀ ਪੜ੍ਹੋ– ਨਵੇਂ ਵੈਰੀਐਂਟ 'ਤੇ ਕੇਜਰੀਵਾਲ ਦੇ ਟਵੀਟ ਕਾਰਨ ਪਿਆ ਬਖੇੜਾ, ਸਿੰਗਾਪੁਰ ਸਰਕਾਰ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ

ਇਹ ਵੀ ਪੜ੍ਹੋ– ਸਿੰਗਾਪੁਰ ’ਤੇ ਕੇਜਰੀਵਾਲ ਦੇ ਟਵੀਟ ਦਾ ਮਾਮਲਾ ਭਖਿਆ ,ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਪੱਸ਼ਟ ਕੀਤੀ ਤਸਵੀਰ

Dr Noel Yeo ਨੇ ਆਪਣੇ ਟਵੀਟ ’ਚ ਵਿਕੀਪੀਡੀਆ ਦੇ ਉਸ ਆਰਟੀਕਲ ਦਾ ਸਕਰੀਨਸ਼ਾਟ ਅਤੇ ਲਿੰਕਡਿਨ ਦਾ ਲਿੰਕ ਵੀ ਸਾਂਝਾ ਕੀਤਾ ਹੈ। ਇਸ ਆਰਟੀਕਲ ’ਚ ਲਿਖਿਆ ਹੈ ਕਿ ਕੋਰੋਨਾ ਦਾ ਨਵਾਂ ਸਟ੍ਰੇਨ ਸਭ ਤੋਂ ਪਹਿਲਾਂ ਭਾਰਤ ਦੇ ਮਹਾਰਾਸ਼ਟਰ ’ਚ ਮਿਲਿਆ ਸੀ, ਉਹ ਵੀ 5 ਅਕਤੂਬਰ 2020 ਨੂੰ। ਇਹ ਵੇਰੀਐਂਟ ਕਾਫੀ ਖ਼ਤਰਨਾਕ ਹੈ। ਆਰਟਿਕਲ ’ਚ ਲਿਖਿਆ ਹੈ ਕਿ ਅਕਤੂਬਰ 2020 ’ਚ ਜੋ ਵੇਰੀਐਂਟ ਮਿਲਿਆ ਉਹ ਬੀ.1.617.1 ਸੀ ਅਤੇ ਇਸ ਤੋਂ ਬਾਅਦ ਭਾਰਤ ’ਚ ਦੂਜੀ ਲਹਿਰ ਆਈ ਤਾਂ ਇਸ ਨੇ ਆਪਣਾ ਰੂਪ ਬਦਲ ਲਿਆ ਅਤੇ ਫਰਵਰੀ 2021 ’ਚ ਬੀ.1.617.2 ਹੋ ਗਿਆ। ਉਥੇ ਹੀ ਮਈ ’ਚ 2021 ’ਚ ਭਾਰਤ ’ਚ ਜੋ ਵੇਰੀਐਂਟ ਮਿਲਿਆ ਉਹ ਬੀ.1.617.3 ਹੈ ਜੋ ਬੱਚਿਆਂ ਲਈ ਖ਼ਤਰਨਾਕ ਹੈ। ਵਿਕੀਪੀਡੀਆ ’ਚ ਲਿਖੇ ਆਰਟਿਕਲ ’ਚ ਲਿਖਿਆ ਹੈ ਕਿ ਇਹ ਵੇਰੀਐਂਟ ਕੋਰੋਨਾ ਵਾਇਰਸ ਦੇ ਹੀ ਰੂਪ ਹਨ ਜੋ ਵੱਖ-ਵੱਖ ਢੰਗ ਨਾਲ ਪ੍ਰਭਾਵਿਤ ਕਰ ਰਹੇ ਹਨ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਕੀ ਹੈ ਵਿਵਾਦ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਸਿੰਗਾਪੁਰ ਲਈ ਉਡਾਣਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਉਥੇ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ ਬੱਚਿਆਂ ਲਈ ਖ਼ਤਰਨਾਕ ਹੈ। ਕੇਜਰੀਵਾਲ ਦੇ ਇਸ ਟਵਿਟ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਥੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਕਿ ਸਿੰਗਾਪੁਰ ਲਈ ਅੰਤਰਰਾਸ਼ਟਰੀ ਉਡਾਣਾਂ ਮਾਰਚ 2020 ਤੋਂ ਬੰਦ ਹਨ। ਉਥੇ ਹੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਠੀਕ ਨਹੀਂ ਹੈ। 

Rakesh

This news is Content Editor Rakesh