ਮਨਮੋਹਨ ਸਿੰਘ ਦੀਆਂ ਕੁਝ ਖਾਸ ਤਸਵੀਰਾਂ, ਪਹਿਲੀ ਡੇਟ 'ਤੇ ਪੁੱਛਿਆ ਸੀ ਇਹ ਸਵਾਲ

09/26/2019 1:35:11 PM

ਨਵੀਂ ਦਿੱਲੀ— ਪਾਕਿਸਤਾਨ ਦੇ ਛੋਟੇ ਜਿਹੇ ਪਿੰਡ ਗਾਹ 'ਚ ਜਨਮੇ ਡਾ. ਮਨਮੋਹਨ ਸਿੰਘ ਅੱਗੇ ਚਲ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਇਹ ਕੌਣ ਜਾਣਦਾ ਸੀ। ਉਨ੍ਹਾਂ ਦੇ ਦਾਦਾ ਜੀ ਨੇ ਸਕੂਲ ਦੀ ਸ਼ਕਲ ਤਕ ਨਹੀਂ ਦੇਖੀ ਸੀ। ਉਸੇ ਪਰਿਵਾਰ ਦੇ ਇਸ ਬੱਚੇ ਨੇ ਜਦੋਂ ਸਕੂਲ 'ਚ ਕਦਮ ਰੱਖਿਆ ਤਾਂ ਨਾ ਸਿਰਫ ਹਰ ਦਰਜੇ ਵਿਚ ਟੌਪ ਕੀਤਾ ਸਗੋਂ ਪੜ੍ਹਨ ਲਈ ਦੁਨੀਆ ਦੇ ਸਭ ਤੋਂ ਮਸ਼ਹੂਰ ਕਾਲਜਾਂ- ਕੈਂਬ੍ਰਿਜ ਅਤੇ ਆਕਸਫੋਰਡ ਤਕ ਪੜ੍ਹਾਈ ਲਈ ਗਏ। ਮਨਮੋਹਨ ਸਿੰਘ ਜੀ ਦੀ ਕਹਾਣੀ ਇੰਨੀ ਸਿੱਧੀ ਵੀ ਨਹੀਂ ਹੈ।

ਬਚਪਨ ਵਿਚ ਹੀ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਅਤੇ ਇਨ੍ਹਾਂ ਦੀ ਦਾਦੀ ਜੀ ਨੇ ਹੀ ਉਨ੍ਹਾਂ ਦਾ ਪਾਲਨ-ਪੋਸ਼ਣ ਕੀਤਾ। 26 ਸਤੰਬਰ 1932 ਨੂੰ ਉਨ੍ਹਾਂ ਦਾ ਜਨਮ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਅੰਮ੍ਰਿਤ ਕੌਰ ਅਤੇ ਪਿਤਾ ਦਾ ਨਾਂ ਗੁਰਮੁਖ ਸਿੰਘ ਸੀ। 



ਇੰਝ ਪੂਰੀ ਕੀਤੀ ਪੜ੍ਹਾਈ—
ਡਾ. ਮਨਮੋਹਨ ਸਿੰਘ ਬੇਹੱਦ ਗਰੀਬ ਪਰਿਵਾਰ ਤੋਂ ਸਨ। ਦੇਸ਼ ਦੀ ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਚੱਲਾ ਗਿਆ, ਇੱਥੇ ਉਨ੍ਹਾਂ ਨੇ ਹਿੰਦੂ ਕਾਲਜ 'ਚ ਆਪਣੀ ਪੜ੍ਹਾਈ ਪੂਰੀ ਕੀਤੀ। ਅੱਗੇ ਚੱਲ ਕੇ ਮਨਮੋਹਨ ਸਿੰਘ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤ 'ਚ ਗਰੈਜੂਏਸ਼ਨ ਪੂਰੀ ਕੀਤੀ। ਡਾ. ਮਨਮੋਹਨ ਸਿੰਘ ਜੀ ਨੇ ਪੀ. ਐੱਚ. ਡੀ. ਲਈ ਕੈਂਬ੍ਰਿਜ ਯੂਨੀਵਰਸਿਟੀ ਦਾ ਰੁਖ਼ ਕੀਤਾ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਡੀ ਫਿਲ ਪੂਰੀ ਕੀਤੀ। 



1958 'ਚ ਗੁਰਸ਼ਰਨ ਕੌਰ ਨਾਲ ਹੋਇਆ ਵਿਆਹ-
ਮਨਮੋਹਨ ਸਿੰਘ ਦਾ ਵਿਆਹ 1958 'ਚ ਗੁਰਸ਼ਰਨ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਤਿੰਨ ਧੀਆਂ ਹਨ— ਉਪਿੰਦਰ ਸਿੰਘ, ਦਮਨ ਸਿੰਘ ਅਤੇ ਅੰਮ੍ਰਿਤ ਸਿੰਘ। 


ਪਹਿਲੀ ਡੇਟ 'ਤੇ ਪੁੱਛਿਆ ਸੀ ਇਹ ਸਵਾਲ— 
ਡਾ. ਮਨਮੋਹਨ ਸਿੰਘ ਦਾ ਵਿਆਹ ਗੁਰਸ਼ਰਨ ਕੌਰ ਨਾਲ ਹੋਇਆ। ਗੁਰਸ਼ਰਨ ਕੌਰ ਸੰਗੀਤ ਵਿਚ ਦਿਲਚਸਪੀ ਰੱਖਣ ਵਾਲੀ ਔਰਤ ਸੀ। ਉਨ੍ਹਾਂ ਦੇ ਉਲਟ ਮਨਮੋਹਨ ਸਿੰਘ ਬੇਹੱਦ ਸ਼ਾਂਤ ਅਤੇ ਗੰਭੀਰ ਸੁਭਾਅ ਦੇ ਸਨ। ਵਿਆਹ ਦੇ ਸਿਲਸਿਲੇ 'ਚ ਜਦੋਂ ਇਨ੍ਹਾਂ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਤਾਂ ਮਨਮੋਹਨ ਸਿੰਘ ਨੇ ਗੁਰਸ਼ਰਨ ਕੌਰ ਜੀ ਤੋਂ ਸਵਾਲ ਪੁੱਛਿਆ।

ਉਨ੍ਹਾਂ ਨੇ ਪੁੱਛਿਆ, ''ਤੁਸੀਂ ਬੀ. ਏ. ਕਿਸ ਡਿਵੀਜ਼ਨ 'ਚ ਪਾਸ ਕੀਤੀ ਹੈ।'' ਮਨਮੋਹਨ ਸਿੰਘ ਦੇ ਇਸ ਸਵਾਲ ਤੋਂ ਗੁਰਸ਼ਰਨ ਵੀ ਸ਼ਰਮਾ ਗਈ ਅਤੇ ਉਨ੍ਹਾਂ ਨੇ ਜਵਾਬ ਦਿੱਤਾ, 'ਸੈਕਿੰਡ ਕਲਾਸ'। ਪਰ ਮਨਮੋਹਨ ਸਿੰਘ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ। ਅਗਲੇ ਦਿਨ ਉਹ ਗੁਰਸ਼ਰਨ ਕੌਰ ਦੇ ਕਾਲਜ ਗਏ ਅਤੇ ਉਨ੍ਹਾਂ ਦੇ ਰਿਕਾਰਡ ਦੀ ਪੂਰੀ ਜਾਣਕਾਰੀ ਲੈਣ ਸਿੱਧੇ ਪ੍ਰਿੰਸੀਪਲ ਕੋਲ ਗਏ।

Tanu

This news is Content Editor Tanu