‘ਕੋਰੋਨਾ ਵਾਇਰਸ ਸਿਰਫ ਪੀ. ਐੱਮ. ਮੋਦੀ ਦਾ ਨਹੀਂ, ਤੁਹਾਡਾ ਵੀ ਦੁਸ਼ਮਣ ਹੈ’

05/18/2021 11:31:50 AM

ਨੈਸ਼ਨਲ ਡੈਸਕ— ਅਮਰੀਕਾ ਦੇ ਸੀਨੀਅਰ ਸਿਹਤ ਮਾਹਰ ਡਾ. ਐਂਥਨੀ ਫਾਊਚੀ ਨੇ ਕੋਰੋਨਾ ਵਾਇਰਸ ’ਤੇ ਭਾਰਤੀ ਆਗੂਆਂ ਦੀਆਂ ਟਿੱਪਣੀ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਸਾਰਿਆਂ ਦੀ ਦੁਸ਼ਮਣ ਹੈ, ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਹੀਂ। ਫਾਊਚੀ ਨੇ ਭਾਰਤੀ ਆਗੂਆਂ ਨੂੰ ਕਿਹਾ ਕਿ ਇਕ-ਦੂਜੇ ਨਾਲ ਲੜਨ ਦੀ ਬਜਾਏ ਇਸ ਸਮੇਂ ਦੇਸ਼ ਦੇ ਵੱਡੇ ਦੁਸ਼ਮਣ ਕੋਰੋਨਾ ਵਾਇਰਸ ਨਾਲ ਜੰਗ ਲੜਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਮਹਾਮਾਰੀ ਖ਼ਿਲਾਫ਼ ਲੜਨ ਦਾ ਹੈ।

ਇਹ ਵੀ ਪੜ੍ਹੋ : ਡਾ. ਫਾਉਚੀ ਦਾ ਵੱਡਾ ਬਿਆਨ-ਜਲਦਬਾਜ਼ੀ ’ਚ ਲਾਕਡਾਊਨ ਖੋਲ੍ਹਣ ਦੇ ਨਤੀਜੇ ਭੁਗਤ ਰਿਹੈ ਭਾਰਤ

ਡਾ. ਐਂਥਨੀ ਫਾਊਚੀ ਨੇ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਭਾਰਤੀ ਆਗੂ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਕਜੁੱਟ ਹੋ ਰਹੇ ਹਨ ਅਤੇ ਮਹਾਮਾਰੀ ਵੀ ਉਨ੍ਹਾਂ ਨੂੰ ਕੁਝ ਸਮਝਾਉਣ ਵਿਚ ਅਸਫਲ ਰਹੀ ਹੈ। ਸਿੱਧੇ ਸ਼ਬਦਾਂ ’ਚ ਆਗੂ ਵਾਇਰਸ ਨੂੰ ਘੱਟ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੁਝ ਲੋਕਾਂ ਲਈ ਨਾਗਰਿਕਾਂ ਦੀ ਜਾਨ ਤੋਂ ਜ਼ਿਆਦਾ ਮਹੱਤਵਪੂਰਨ ਸਿਆਸਤ ਹੈ। ਇਸ ਵਾਇਰਸ ਦਾ ਲੋਕਾਂ ’ਤੇ ਕੀ ਅਸਰ ਹੋ ਰਿਹਾ ਹੈ, ਇਸ ਵੱਲ ਧਿਆਨ ਦੇਣ ਦੀ ਬਜਾਏ ਰਾਜਨੇਤਾ ਦੋਸ਼ ਲਾਉਣ ’ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਭਾਰਤ ਨੂੰ ਅਮਰੀਕਾ ਤੋਂ ਮਦਦ ਮਿਲਣੀ ਜਾਰੀ, ਅੱਧਾ ਬਿਲੀਅਨ ਡਾਲਰ ਤੱਕ ਪਹੁੰਚੀ ਕੋਵਿਡ-19 ਮਦਦ

ਡਾ. ਫਾਊਚੀ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਟੀਮ ਲੋਕਾਂ ਨੂੰ ਛੇਤੀ ਤੋਂ ਛੇਤੀ ਟੀਕਾਕਰਨ ਕਰ ਕੇ ਉਨ੍ਹਾਂ ਨੂੰ ਵਾਇਰਸ ਖ਼ਿਲਾਫ਼ ਲੜਨ ਲਈ ਜੁੱਟੀ ਹੋਈ ਹੈ, ਉੱਥੇ ਹੀ ਵਿਰੋਧੀ ਧਿਰ ਸਹਿਯੋਗ ਕਰਨ ਦੀ ਬਜਾਏ ਅਫ਼ਵਾਹਾਂ ਫੈਲਾ ਕੇ ਵਹਿਮ-ਭਰਮ ਪੈਦਾ ਕਰ ਰਿਹਾ ਹੈ। ਵਿਰੋਧੀ ਧਿਰ ਦੀ ਇਸ ਚਾਲ ਨਾਲ ਲੋਕਾਂ ਨੂੰ ਹੀ ਨੁਕਸਾਨ ਹੋਵੇਗਾ ਕਿਉਂਕਿ ਇਹ ਵਾਇਰਸ ਕਿਸੇ ਇਕ ਲਈ ਨਹੀਂ ਸਗੋਂ ਸਾਰਿਆਂ ਲਈ ਇਕੋ ਜਿਹਾ ਹੈ। ਡਾ. ਫਾਊਚੀ ਨੇ ਕਿਹਾ ਕਿ ਵਿਰੋਧੀ ਧਿਰ ਇਹ ਨਹੀਂ ਵੇਖ ਰਿਹਾ ਕਿ ਮੋਦੀ ਦੀ ਦਿਨ-ਰਾਤ ਮਿਹਨਤ ਸਦਕਾ ਹੀ ਵਿਗਿਆਨੀ ਸਮੇਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਲੈ ਕੇ ਆਏ ਅਤੇ ਇਸ ਨੂੰ ਲੋਕਾਂ ਨੂੰ ਲਾਉਣਾ ਸ਼ੁਰੂ ਕੀਤਾ। ਆਗੂ ਇਹ ਵੇਖ ਰਹੇ ਹਨ ਕਿ ਵੈਕਸੀਨ ਦੀ ਦੇਸ਼ ਵਿਚ ਘਾਟ ਹੈ, ਜਦਕਿ ਮੋਦੀ ਸਰਕਾਰ ਵੈਕਸੀਨ ਦੀ ਸਪਲਾਈ ਲਈ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। 

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਪਈ ਮੱਠੀ: 2.81 ਲੱਖ ਨਵੇਂ ਮਾਮਲੇ ਪਰ ਮੌਤਾਂ ਅਜੇ ਵੀ 4100 ਤੋਂ ਵੱਧ

ਡਾ. ਫਾਊਚੀ ਨੇ ਅੱਗੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ 15 ਅਗਸਤ 2020 ਨੂੰ ਐਲਾਨ ਕੀਤਾ ਕਿ ਟੀਕੇ ਵੱਖ-ਵੱਖ ਪੜਾਵਾਂ ’ਤੇ ਹਨ। ਪੂਰੀ ਤਰ੍ਹਾਂ ‘ਮੇਡ ਇਨ ਇੰਡੀਆ’ ਟੀਕਾ ਜਲਦੀ ਤਿਆਰ ਹੋ ਜਾਵੇਗਾ ਤਾਂ ਦੇਸ਼ ਦੇ ਹਰ ਨਾਗਰਿਕ ਨੇ ਰਾਹਤ ਅਤੇ ਮਾਣ ਮਹਿਸੂਸ ਕੀਤਾ ਸੀ। ਉਨ੍ਹਾਂ ਨੇ ਇਹ ਵਾਅਦਾ ਕਰਦਿਆਂ ਕਿਹਾ ਕਿ ਟੀਕੇ ਹਰ ਭਾਰਤੀ ਤੱਕ ਪਹੁੰਚ ਜਾਣਗੇ। ਦੋਵੇਂ ਟੀਕੇ ਕੋਵੀਸ਼ੀਲਡ ਅਤੇ ਕੋਵੈਕਸੀਨ ਤਸੱਲੀਬਖਸ਼ ਹਨ। ਇਨ੍ਹਾਂ ਦੋਹਾਂ ਟੀਕਿਆਂ ਨੂੰ 3 ਜਨਵਰੀ 2021 ਨੂੰ ਐਮਰਜੈਂਸੀ ਵਰਤੋਂ ਦੇ ਅਧਿਕਾਰ ਦਿੱਤੇ ਗਏ। ਜਨਵਰੀ 2021 ’ਚ ਹੀ ਦੇਸ਼ ’ਚ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਵੀ ਹੋ ਗਿਆ ਸੀ। ਵਿਰੋਧੀ ਧਿਰ ਨੂੰ ਇਹ ਗੱਲਾਂ ਧਿਆਨ ’ਚ ਰੱਖਣੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ : ਐਂਟੀ ਕੋਵਿਡ ਦਵਾਈ ‘2DG’ ਹੋਈ ਲਾਂਚ, ਜਾਣੋ ਕਿਵੇਂ ਕੋਰੋਨਾ ਨੂੰ ਦੇਵੇਗੀ ਮਾਤ

ਦੱਸ ਦੇਈਏ ਕਿ ਅਮਰੀਕਾ ਦੇ ਸੀਨੀਅਰ ਸਿਹਤ ਮਾਹਰ ਡਾ. ਐਂਥਨੀ ਫਾਊਚੀ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਦੀ ਸਥਿਤੀ ’ਤੇ ਕੁਝ ਨਾ ਕੁਝ ਕਹਿੰਦੇ ਆਏ ਹਨ। ਪਿਛਲੇ ਦਿਨੀਂ ਉਨ੍ਹਾਂ ਕਿਹਾ ਸੀ ਕਿ ਭਾਰਤ ਇਸ ਗਲਤਫ਼ਹਿਮੀ ਵਿਚ ਆ ਗਿਆ ਸੀ ਕਿ ਕੋਰੋਨਾ ਖਤਮ ਹੋ ਗਿਆ ਹੈ, ਇਸ ਲਈ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ’ਚ ਢਿੱਲ ਦਿੱਤੀ ਗਈ। ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਮੌਜੂਦਾ ਹਾਲਾਤ ਦਾ ਕਾਰਨ ਇਹ ਹੈ ਕਿ ਉੱਥੇ ਅਸਲ ਵਿਚ ਇਕ ਲਹਿਰ ਸੀ ਅਤੇ ਉਨ੍ਹਾਂ ਨੇ ਇਹ ਗਲਤ ਮੁਲਾਂਕਣ ਕੀਤਾ।

Tanu

This news is Content Editor Tanu