ਜਯੰਤੀ: ਡਾ. ਭੀਮਰਾਵ ਅੰਬੇਡਕਰ ਕੋਲ ਸਨ 32 ਡਿਗਰੀਆਂ, 9 ਭਾਸ਼ਾਵਾਂ ਦਾ ਗਿਆਨ

04/14/2018 11:36:08 AM

ਨਵੀਂ ਦਿੱਲੀ— ਡਾ. ਭੀਮਰਾਵ ਅੰਬੇਡਕਰ ਨੇ ਦੇਸ਼ 'ਚ ਗਰੀਬਾਂ ਅਤੇ ਗਰੀਬੀ ਨੂੰ ਸਮਝਣ ਦੀ ਨਵੀਂ ਦ੍ਰਿਸ਼ਟੀ ਦਿੱਤੀ। ਉਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭੀਮਰਾਵ ਅੰਬੇਡਕਰ ਦੀ ਅੱਜ ਯਾਨੀ ਸ਼ਨੀਵਾਰ ਨੂੰ ਜਯੰਤੀ ਹੈ। ਬਾਬਾ ਸਾਹਿਬ ਅੰਬੇਡਕਰ ਦੀ 127ਵੀਂ ਜਯੰਤੀ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਮਜ਼ਦੂਰਾਂ ਅਤੇ ਔਰਤਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ। ਦੇਸ਼ ਦੇ ਸੰਵਿਧਾਨ ਨੂੰ ਆਕਾਰ ਦੇਣ ਵਾਲੇ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਹ 9 ਭਾਸ਼ਾਵਾਂ ਦੇ ਜਾਣਕਾਰ ਸਨ। ਉਨ੍ਹਾਂ ਕੋਲ ਕੁੱਲ 32 ਡਿਗਰੀਆਂ ਸਨ।
ਡਾ. ਅੰਬੇਡਕਰ ਦਾ ਪਹਿਲਾ ਵਿਆਹ 9 ਸਾਲ ਦੀ ਉਮਰ 'ਚ ਰਮਾਬਾਈ ਨਾਲ ਹੋਇਆ। ਰਮਾਬਾਈ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬ੍ਰਾਹਮਣ ਪਰਿਵਾਰ ਨਾਲ ਤਾਲੁਕ ਰੱਖਣ ਵਾਲੀ ਸਵਿਤਾ ਨਾਲ ਵਿਆਹ ਕਰ ਲਿਆ। ਸਵਿਤਾ ਨੇ ਵੀ ਇਨ੍ਹਾਂ ਦੇ ਨਾਲ ਹੀ ਬੌਧ ਧਰਮ ਅਪਣਾ ਲਿਆ ਸੀ। ਬੀ.ਆਰ. ਅੰਬੇਡਕਰ ਨੂੰ ਆਜ਼ਾਦੀ ਤੋਂ ਬਾਅਦ ਸੰਵਿਧਾਨ ਨਿਰਮਾਣ ਲਈ 29 ਅਗਸਤ 1947 ਨੂੰ ਸੰਵਿਧਾਨ ਦੀ ਡਰਾਫਟ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਫਿਰ ਉਨ੍ਹਾਂ ਦੀ ਪ੍ਰਧਾਨਗੀ 'ਚ 2 ਸਾਲ, 11 ਮਹੀਨੇ, 18 ਦਿਨਾਂ ਬਾਅਦ ਸੰਵਿਧਾਨ ਬਣ ਕੇ ਤਿਆਰ ਹੋਇਆ।