ਨਹੀਂ ਰੁਕ ਰਿਹਾ ਮੂਰਤੀ ਤੋੜਨ ਦਾ ਸਿਲਸਿਲਾ, ਫਿਰ ਤੋੜੀ ਗਈ ਡਾਂ. ਅੰਬੇਡਕਰ ਦੀ ਮੂਰਤੀ

06/16/2018 5:27:45 PM

ਬਲੀਆ— ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ ਡਾਂ. ਅੰਬੇਡਕਰ ਦੀਆਂ ਮੂਰਤੀਆਂ ਨੂੰ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਹ ਤਾਜ਼ਾ ਮਾਮਲਾ ਬਲੀਆ ਦੇ ਨਗਰਾ ਥਾਣਾ ਖੇਤਰ ਦੇ ਕੋਠੀਆਂ ਪਿੰਡ ਦਾ ਹੈ, ਇੱਥੇ ਕੱਲ ਰਾਤ ਬਾਬਾ ਸਹਿਬ ਭੀਮਰਾਵ ਅੰਬੇਡਕਰ ਦੀ ਮੂਰਤੀ ਨੂੰ ਗੈਰ ਸਮਾਜਿਕ ਤੱਤਾਂ ਦੁਆਰਾ ਤੋੜ ਦਿੱਤਾ ਗਿਆ। 
ਨਗਰਾ ਧਾਣਾ ਪ੍ਰਭਾਰੀ ਰਾਮ ਤਿਵਾਰੀ ਨੇ ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਰਾਤ ਨੂੰ ਜਾਣਕਾਰੀ ਮਿਲੀ ਕਿ ਪਿੰਡ ਦੀ ਦਲਿਤ ਬਸਤੀ ਦੇ ਨੇੜੇ ਸਥਿਤ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਨੁਕਸਾਨੀ ਗਈ ਮੂਰਤੀ ਦੀ ਮੁਰੰਮਤ ਕਰਵਾਈ। ਇਸ ਮਾਮਲੇ 'ਚ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਤਿਵਾਰੀ ਨੇ ਦੱਸਿਆ ਕਿ ਪਿੰਡ ਦੇ 6 ਜ਼ਿੰਮੇਵਾਰ ਲੋਕਾਂ ਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਮੂਰਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸੀ ਤਾਂ ਫਿਰ ਮੂਰਤੀ ਨੂੰ ਕਿਸ ਤਰ੍ਹਾਂ ਨੁਕਸਾਨ ਹੋ ਗਿਆ।
ਜ਼ਿਕਰਯੋਗ ਹੈ ਕਿ ਪ੍ਰਦੇਸ਼ ਦੇ ਹੁਣ ਤੱਕ ਕਈ ਜ਼ਿਲਿਆਂ 'ਚ ਅੰਬੇਡਕਰ ਦੀਆਂ ਮੂਰਤੀਆਂ ਨੂੰ ਗੈਰ ਸਮਾਜਿਕ ਤੱਤਾਂ ਵੱਲੋਂ ਤੋੜਿਆ ਜਾ ਚੁੱਕਿਆ ਹੈ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ। ਇਸ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ, ਇੱਥੇ ਹੀ ਪ੍ਰਸ਼ਾਸਨ ਦੋਸ਼ੀਆਂ 'ਤੇ ਕਾਰਵਾਈ ਦੀ ਗੱਲ ਕਰਕੇ ਮਾਮਲੇ ਤੋਂ ਪੱਲਾ ਝਾੜ ਲੈਂਦੀ ਹੈ, ਜਿਸ ਦੇ ਕਾਰਨ ਦੋਸ਼ੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ।


Related News