ਸਰਹੱਦੀ ਵਿਵਾਦ: ਡੋਭਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਹਾਲਾਤ ਦੀ ਜਾਣਕਾਰੀ

07/18/2017 4:26:46 PM

ਨਵੀਂ ਦਿੱਲੀ—ਰਾਸ਼ਟਰੀ ਸੁਰੱਖਿਆ ਸਾਲਹਕਾਰ (ਐਨ.ਐਸ.ਏ.) ਅਜੀਤ ਡੋਭਾਲ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਿੱਕਿਮ 'ਚ ਜਾਰੀ ਵਿਵਾਦ ਦੇ ਹਾਲਾਤਾਂ ਦੀ ਜਾਣਕਾਰੀ ਦਿੱਤੀ। ਵਿਦੇਸ਼ ਸਕੱਤਰ ਚੀਨ ਨਾਲ ਤਣਾਅ ਦੇ ਮੁੱਦੇ 'ਤੇ ਅੱਜ ਸੰਸਦੀ ਕਮੇਟੀ ਨੂੰ ਸੰਖੇਪ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਸਿੱਕਿਮ 'ਚ ਡੋਕਲਾਮ ਬਾਰਡਰ 'ਤੇ ਚੀਨ ਅਤੇ ਭਾਰਤ ਦੀ ਫੌਜ ਆਹਮੋ-ਸਾਹਮਣੇ ਹੈ। ਮੰਗਲਵਾਰ ਨੂੰ ਚੀਨ ਨੇ ਤਿੱਬਤ 'ਚ ਭਾਰਤੀ ਬਾਰਡਰ ਦੇ ਕੋਲ ਕਸਰਤ ਕੀਤੀ ਸੀ। ਇਸ ਦੇ ਬਾਅਦ ਚੀਨ ਨੇ ਭਾਰਤ ਨੂੰ ਭੂਟਾਨ-ਚੀਨ-ਭਾਰਤ ਟਰਾਈਜੰਕਸ਼ਨ ਨਾਲ ਫੌਜ ਵਾਪਸ ਬਲਾਉਣ ਨੂੰ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਨਹੀਂ ਬੁਲਾਉਣ 'ਤੇ ਯੁੱਧ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਮੰਗਲਵਾਰ ਨੂੰ ਸਿੱਕਿਮ ਸੈਕਟਰ ਦੀ ਸਥਿਤੀ ਦੇ ਲੰਮੇ ਰੂਪ ਲੈਣ 'ਚ ਚੀਨੀ ਮੀਡੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੀਨ ਨੂੰ ਭਾਰਤ ਦੇ ਨਾਲ ਗਤੀਰੋਧ ਦੇ ਲਈ ਤਿਆਰ ਹੋ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਡੋਕਲਾਮ 'ਚ ਭਾਰਤ ਨੇ ਸੜਕ ਨਿਰਮਾਣ 'ਤੇ ਚਿੰਤਾਂ ਜਤਾਈ ਹੈ। ਚੀਨ ਨੇ ਕਿਹਾ ਗਿਆ ਸੀ ਕਿ ਸੜਕ ਨਿਰਮਾਣ ਤੋਂ ਮੌਜੂਦਾ ਹਾਲਾਤ 'ਚ ਬਹੁਤ ਬਦਲਾਅ ਹੋਣਗੇ, ਜਿਨ੍ਹਾਂ ਦਾ ਭਾਰਤ 'ਤੇ ਗੰਭੀਰ ਪ੍ਰਭਾਵ ਪਵੇਗਾ। ਚੀਨ ਦੀ ਇਸ ਕਾਰਵਾ ਦੇ ਬਾਅਦ ਪਿਛਲੇ ਇਕ ਮਹੀਨੇ ਤੋਂ ਦੋਵੇਂ ਦੇਸ਼ਾਂ ਦੀ ਫੌਜਾਂ 'ਚ ਗਤੀਰੋਧ ਜਾਰੀ ਹੈ।