CM ਮਾਨ ਦੇ ਐਲਾਨ 'ਤੇ ਬੋਲੇ ਕੇਜਰੀਵਾਲ, ਦਿੱਲੀ 'ਚ ਰੋਕਿਆ ਪਰ ਪੰਜਾਬ 'ਚ ਲਾਗੂ ਹੋਵੇਗੀ ‘ਘਰ-ਘਰ ਰਾਸ਼ਨ ਯੋਜਨਾ’

03/28/2022 1:57:03 PM

ਨਵੀਂ ਦਿੱਲੀ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਯਾਨੀ ਕਿ ਸੋਮਵਾਰ ਨੂੰ ਪੰਜਾਬ ਦੇ ਲੋਕਾਂ ਲਈ ਰਾਸ਼ਨ ਦੀ ਡੋਰ ਸਟੈੱਪ ਡਿਲਿਵਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਨ ਸਰਕਾਰ ਹੁਣ ਘਰ-ਘਰ ਰਾਸ਼ਨ ਪਹੁੰਚਾਏਗੀ। ਇਸ ਬਾਬਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਜ਼ਰੀਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਲਈ ਬਹੁਤ ਸ਼ਾਨਦਾਰ ਐਲਾਨ ਕੀਤਾ ਹੈ। ਪੰਜਾਬ ’ਚ ਵੀ ਗਰੀਬਾਂ ਦਾ ਰਾਸ਼ਨ ਉਨ੍ਹਾਂ ਦੇ ਘਰ-ਘਰ ਪਹੁੰਚੇਗਾ। ਆਉਣ ਵਾਲੇ ਸਮੇਂ ’ਚ ਪੂਰੇ ਦੇਸ਼ ’ਚ ਇਸ ਦਾ ਅਸਰ ਪਵੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ, 'ਰਾਸ਼ਨ' ਨੂੰ ਲੈ ਕੇ ਲਾਗੂ ਕੀਤੀ ਇਹ ਸਕੀਮ

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਗਰੀਬ ਵਿਅਕਤੀ ਨੂੰ ਰਾਸ਼ਨ ਲੈਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੰਬੀਆਂ-ਲੰਬੀਆਂ ਲਾਈਨਾਂ ’ਚ ਲੱਗਣਾ ਪੈਂਦਾ ਹੈ, ਛੁੱਟੀ ਲੈਣੀ ਪੈਂਦੀ ਹੈ। ਘਰ-ਘਰ ਰਾਸ਼ਨ ਯੋਜਨਾ ਤਹਿਤ ਲੋਕਾਂ ਨੂੰ ਚੰਗੇ ਤਰੀਕੇ ਨਾਲ ਰਾਸ਼ਨ ਪੈਕ ਕਰ ਕੇ ਸਰਕਾਰ ਵਲੋਂ ਹਰ ਮਹੀਨੇ ਘਰ-ਘਰ ਪਹੁੰਚਾਏਗਾ। ਮੈਂ ਸਮਝਦਾ ਹਾਂ ਕਿ ਇਹ ਯੋਜਨਾ ਛੇਤੀ ਹੀ ਪੰਜਾਬ ’ਚ ਲਾਗੂ ਹੋਵੇਗੀ, ਜੋ ਕਿ ਮਾਨ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਇਹ ਵੀ ਪੜ੍ਹੋ: BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ’ਚ ਪਿਛਲੇ 4 ਸਾਲਾਂ ਤੋਂ ਘਰ-ਘਰ ਰਾਸ਼ਨ ਯੋਜਨਾ ਨੂੰ ਲਾਗੂ ਕਰਨ ਲਈ ਬਹੁਤ ਸੰਘਰਸ਼ ਕਰ ਰਹੇ ਹਾਂ। ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਨੂੰ ਰੋਕ ਦਿੱਤਾ, ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਆਈਡੀਆ ਦਾ ਸਮਾਂ ਆ ਚੁੱਕਾ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਕੋਈ ਤਾਕਤ ਰੋਕ ਨਹੀਂ ਸਕਦੀ, ਫਿਰ ਉਸ ਦੇ ਪਿੱਛੇ ਕੁਦਰਤ ਲੱਗ ਜਾਂਦੀ ਹੈ। ਦਿੱਲੀ ’ਚ ਲਾਗੂ ਨਹੀਂ ਕਰ ਦਿੱਤਾ, ਕੋਈ ਗੱਲ ਨਹੀਂ , ਇਸ ਦੀ ਸ਼ੁਰੂਆਤ ਪੰਜਾਬ ’ਚ ਕਰਾਂਗੇ। ਹੁਣ ਇਸ ਦਾ ਸਮਾਂ ਆ ਚੁੱਕਾ ਹੈ ਤਾਂ ਇਹ ਲਾਗੂ ਹੋਵੇਗਾ।ਸਾਰਾ ਦੇਸ਼ ਵੇਖੇਗਾ, ਇਸ ਨੂੰ ਕੋਈ ਨਹੀਂ ਰੋਕ ਸਕਦਾ। 

ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਆਤਮਨਿਰਭਰ ਭਾਰਤ ਦਾ ਸੁਫ਼ਨਾ ਜ਼ਰੂਰ ਪੂਰਾ ਕਰਾਂਗੇ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ।


Tanu

Content Editor

Related News