ਟਰੰਪ ਦੇ ਸਵਾਗਤ ਲਈ ਤਿਆਰ ਹਜ਼ਾਰਾਂ ਕਲਾਕਾਰ, ਸਕੂਲੀ ਬੱਚੇ ਦੇਣਗੇ ਖਾਸ ਪਰਫਾਰਮੈਂਸ

02/24/2020 11:20:56 AM

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਯਾਨੀ ਸੋਮਵਾਰ ਨੂੰ 2 ਦਿਨਾ ਦੌਰੇ ਲਈ ਭਾਰਤ ਪਹੁੰਚ ਰਹੇ ਹਨ। ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਸਜਾਇਆ ਗਿਆ ਹੈ। ਏਅਰਪੋਰਟ 'ਤੇ ਮੋਟੇਰਾ ਸਟੇਡੀਅਮ ਤੱਕ ਹੋਣ ਵਾਲੇ ਰੋਡ ਸ਼ੋਅ ਦਰਮਿਆਨ ਹਜ਼ਾਰਾਂ ਦੀ ਗਿਣਤੀ 'ਚ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। 

ਜੰਮੂ-ਕਸ਼ਮੀਰ ਦੇ ਕਲਾਕਾਰ ਵੀ ਕਰਨਗੇ ਪਰਫਾਰਮੈਂਸ
ਖਾਸ ਗੱਲ ਇਹ ਹੈ ਕਿ ਇਨ੍ਹਾਂ ਕਲਾਕਾਰਾਂ 'ਚ ਜੰਮੂ-ਕਸ਼ਮੀਰ ਦੇ ਕਲਾਕਾਰ ਵੀ ਹਨ, ਜੋ ਸਾਬਰਮਤੀ ਆਸ਼ਰਮ ਕੋਲ ਪ੍ਰਦਰਸ਼ਨ ਕਰਨਗੇ। ਜੰਮੂ-ਕਸ਼ਮੀਰ ਦੇ ਕੁਝ ਡਾਂਸ ਪਰਫਾਰਮਰ ਸਾਬਰਮਤੀ ਆਸ਼ਰਮ ਕੋਲ ਸਥਾਨਕ ਕਲਾ ਦਾ ਪ੍ਰਦਰਸ਼ਨ ਕਰਨਗੇ। 22 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਰਸਤੇ 'ਚ ਕਈ ਅਜਿਹੀਆਂ ਥਾਂਵਾਂ ਹੋਣਗੀਆਂ, ਜਿੱਥੇ ਵੱਖ-ਵੱਖ ਰਾਜਾਂ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਅਜਿਹੇ 'ਚ ਕੁੱਲ 28 ਸਪਾਟ ਬਣਾਏ ਗਏ ਹਨ, ਜਿੱਥੇ ਰਾਜਾਂ ਦੀ ਸੰਸਕ੍ਰਿਤੀ ਨੂੰ ਦਰਸਾਇਆ ਜਾਵੇਗਾ। 

ਸਕੂਲੀ ਬੱਚੇ ਵੀ ਕਰਨਗੇ ਸਵਾਗਤ
ਅਹਿਮਦਾਬਾਦ ਏਅਰਪੋਰਟ ਤੋਂ ਸ਼ੁਰੂ ਹੋਣ ਵਾਲੇ ਰੋਡ ਸ਼ੋਅ ਦੌਰਾਨ ਸੜਕਾਂ ਦੇ ਦੋਹਾਂ ਪਾਸੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਖੜ੍ਹੇ ਹੋਣਗੇ। ਇਸ ਦੌਰਾਨ ਕਈ ਰਸਤਿਆਂ 'ਚ ਸਕੂਲੀ ਬੱਚੇ ਵੀ ਖੜ੍ਹੇ ਹੋਣਗੇ।

ਕੈਲਾਸ਼ ਖੇਰ ਸਮੇਤ ਕਈ ਹਸਤੀਆਂ ਲੈਣਗੀਆਂ ਪ੍ਰੋਗਰਾਮ 'ਚ ਹਿੱਸਾ
ਅਹਿਮਦਾਬਾਦ 'ਚ ਟਰੰਡ ਰੋਡ ਸ਼ੋਅ ਕਰਨ ਤੋਂ ਬਾਅਦ ਸਿੱਥੇ ਮੋਟੇਰਾ ਸਟੇਡੀਅਮ ਪਹੁੰਚਣਗੇ। ਇੱਥੇ ਨਮਸਤੇ ਟਰੰਪ ਪ੍ਰੋਗਰਾਮ ਹੋਣਾ ਹੈ, ਜਿੱਥੇ ਇਕ ਲੱਖ ਤੋਂ ਵਧ ਲੋਕ ਸ਼ਾਮਲ ਹੋਣਗੇ। ਸਵੇਰੇ 10 ਵਜੇ ਤੋਂ ਹੀ ਮੋਟੇਰਾ ਸਟੇਡੀਅਮ 'ਚ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ 'ਚ ਹੋਣ ਵਾਲੇ ਇਸ ਪ੍ਰੋਗਰਾਮ 'ਚ ਕਈ ਸੰਸਕ੍ਰਿਤਕ ਪ੍ਰੋਗਰਾਮ ਵੀ ਹੋਣਗੇ। ਕੈਲਾਸ਼ ਖੇਰ ਇੱਥੇ ਆਪਣਾ ਸ਼ਾਨਦਾਰ ਪਰਫਾਰਮੈਂਸ ਦੇਣਗੇ ਤਾਂ ਉੱਥੇ ਹੀ ਬਾਲੀਵੁੱਡ ਦੇ ਮੇਗਾ ਸਟਾਰ ਅਮਿਤਾਭ ਬੱਚਨ, ਸੋਨਮ ਕਪੂਰ ਵਰਗੇ ਬਾਲੀਵੁੱਡ ਸਟਾਰ ਵੀ ਇਸ ਪ੍ਰੋਗਰਾਮ 'ਚ ਹਿੱਸਾ ਲੈਣਗੇ।

DIsha

This news is Content Editor DIsha