ਡੋਕਲਾਮ ''ਤੇ ਹੈ ਪੂਰੀ ਦੁਨੀਆ ਦੀ ਨਜ਼ਰ ਪਰ ਚੀਨ ਦੇ ਨੌਜਵਾਨਾਂ ਦਾ ਇਹ ਹੈ ਰਵੱਈਆ

07/24/2017 12:26:44 AM

ਬੀਜ਼ਿੰਗ — ਪਿਛਲੇ ਇਕ ਮਹੀਨੇ ਤੋਂ ਸਿੱਕਿਮ ਸਰਹੱਦ 'ਤੇ ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਵਿਰੋਧ ਜਾਰੀ ਹੈ। ਡੋਕਲਾਮ ਵਿਵਾਦ ਨੂੰ ਲੈ ਕੇ ਪੂਰੀ ਦੁਨੀਆ ਦੀ ਭਾਰਤ-ਚੀਨ 'ਤੇ ਨਜ਼ਰ ਹਨ। ਸਰਕਾਰੀ ਚੀਨੀ ਮੀਡੀਆ ਦੇ ਹਵਾਲੇ ਤੋਂ ਕਈ ਵਾਰ ਭਾਰਤ ਖਿਲਾਫ ਜ਼ਹਿਰ ਉਗਲਿਆ ਜਾ ਚੁੱਕਿਆ ਹੈ। ਫੌਜੀ ਕਾਰਵਾਈ ਨੂੰ ਲੈ ਕੇ ਵੀ ਚੇਤਾਵਨੀ ਜਾ ਚੁੱਕੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੇ ਵੱਡੇ ਵਿਵਾਦ ਦੇ ਬਾਰੇ 'ਚ ਜ਼ਿਆਦਾਤਰ ਚੀਨੀ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੈ, ਕਿਉਂਕਿ ਸਰਕਾਰੀ ਮੀਡੀਆ ਵੱਲ ਉਹ ਬਹੁਤ ਘੱਟ ਹੀ ਧਿਆਨ ਦਿੰਦੇ ਹਨ। ਜਿਵੇਂ ਕਿ ਸਾਡੇ ਇਥੇ ਕੋਈ ਵੀ ਮੁੱਦਾ ਹੁੰਦਾ ਹੈ ਤਾਂ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਦੀਆਂ ਲਾਇਨਾਂ ਲੱਗ ਜਾਂਦੀਆਂ ਹਨ। ਪਰ ਸੋਸ਼ਲ ਮੀਡੀਆ 'ਤੇ ਇਸ ਸਰਹੱਦੀ ਵਿਵਾਦ ਨੂੰ ਲੈ ਕੇ ਨਾ ਦੇ ਬਰਾਬਰ ਚਰਚਾ ਦੇਖਣ ਨੂੰ ਮਿਲੀ ਹੈ। ਜਿਸ ਨਾਲ ਇਸ ਮੁੱਦੇ ਦੇ ਪ੍ਰਤੀ ਚੀਨੀ ਨੌਜਵਾਨਾਂ ਦਾ ਉਦਾਸਹੀਨ ਪੱਖ ਬਿਲਕੁਲ ਸਪੱਸ਼ਟ ਹੈ। ਸ਼ਨੀਵਾਰ ਨੂੰ ਟਵਿਟਰ ਦੇ ਚੀਨੀ ਵਰਜ਼ਨ ਸਿਨਾ ਵੇਈਬੋ 'ਤੇ 50 ਟ੍ਰੈਡਿੰਗ ਟਾਪਿਕ 'ਚ ਡੋਕਲਾਮ ਵਿਵਾਦ ਕਿਤੇ ਸ਼ਾਮਲ ਹੀ ਨਹੀਂ ਸੀ, ਜਦਕਿ ਚੀਨ 'ਚ ਇਸ ਦੇ 340 ਮਿਲੀਅਨ ਤੋਂ ਜ਼ਿਆਦਾ ਯੂਜਰਜ਼ ਹਨ। 
ਜ਼ਿਕਰਯੋਗ ਹੈ ਕਿ ਡੋਕਲਾਮ 'ਚ ਚੀਨੀ ਫੌਜੀ ਵੱਲੋਂ ਇਕ ਸੜਕ ਨਿਰਮਾਣ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਹੈ। ਚੀਨ ਨੇ ਭਾਰਤੀ ਫੌਜੀਆਂ 'ਤੇ ਸਰਹੱਦ ਪਾਰ ਕਰਨ ਅਤੇ ਉਨ੍ਹਾਂ ਦਾ ਸੜਕ ਨਿਰਮਾਣ ਕੰਮ ਰੁਕਾਉਣ ਦਾ ਦੋਸ਼ ਲਾਇਆ ਹੈ। ਨਾਲ ਹੀ ਲਗਾਤਾਰ ਮੰਗ ਕਰ ਰਿਹਾ ਹੈ ਕਿ ਭਾਰਤ ਨੇ ਜਿੰਨੀ ਜਲਦੀ ਹੋ ਸਕੇ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ।