ਜਵਾਨਾਂ ਨੂੰ ਬਚਾਉਣ ਲਈ ਕੁੱਤੇ ਨੇ ਦਿੱਤੀ ਕੁਰਬਾਨੀ

07/16/2017 8:29:52 AM

ਪਟਨਾ - ਕੁੱਤੇ ਨੂੰ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ। ਇਸ ਦਾ ਸਬੂਤ ਦਿੱਤਾ ਇਕ ਕੁੱਤੇ ਨੇ ਆਪਣੀ ਕੁਰਬਾਨੀ ਦੇ ਕੇ। ਕੁੱਤੇ ਨੇ ਇਹ ਕੁਰਬਾਨੀ ਬਿਨ੍ਹਾਂ ਕਾਰਨ ਨਹੀਂ ਦਿੱਤੀ ਸਗੋਂ 7 ਪੁਲਸ ਜਵਾਨਾਂ ਨੂੰ ਬਚਾਉਣ ਲਈ ਇਹ ਕੁਰਬਾਨੀ ਦਿੱਤੀ ਹੈ। ਘਟਨਾ ਮੁਤਾਬਕ ਬਿਹਾਰ ਦੇ ਸ਼ੇਖਪੁਰਾ ਜ਼ਿਲੇ ਵਿੱਚ ਇਕ ਪੁਲਸ ਦੇ ਜਵਾਨ ਆਪਣੇ ਬੈਰਕ ਵਿੱਚ ਸੌਂ ਰਹੇ ਸਨ ਅਤੇ ਰਾਤ ਦੇ ਸਮੇਂ ਇਕ ਸੱਪ ਉਨ੍ਹਾਂ ਦੇ ਬੈਰਕ ਦੇ ਅੰਦਰ ਵੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਵਾਨਾਂ ਦੀ ਰਾਖੀ ਕਰ ਰਿਹਾ ਕੁੱਤੇ ਦੀ ਨਜ਼ਰ ਸੱਪ ਦੇ ਉੱਤੇ ਪਈ ਤਾਂ ਉਸਨੇ ਸੱਪ ਤੇ ਹਮਲਾ ਕਰ ਦਿੱਤਾ। ਅੱਧੇ ਘੰਟੇ ਚੱਲਣ ਵਾਲੀ ਇਸ ਲੜਾਈ ਵਿੱਚ ਦੋਵੇਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਅਤੇ ਲੜਦੇ-ਲੜਦੇ ਕੁੱਤੇ ਦੀ ਮੌਤ ਹੋ ਗਈ ਅਤੇ ਕੁੱਤੇ ਦੀ ਹਿੰਮਤ ਨਾਲ ਸੱਪ ਵੀ ਮਰ ਗਿਆ। ਘਟਨਾ ਵਾਲੇ ਸਥਾਨ ਤੇ ਮੌਜੂਦ ਪੁਲਸ ਵਾਲਿਆਂ ਨੇ ਕੁੱਤੇ ਦੀ ਵਫਾਦਾਰੀ ਨੂੰ ਸਲਾਮ ਕਰਦੇ ਹੋਏ ਉਸਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ, ਇਸ ਲਈ ਉਸਨੂੰ ਕਫਨ ਵਿੱਚ ਲਪੇਟ ਕੇ ਦਫਨਾ ਦਿੱਤਾ।
ਕੁੱਤੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਮੌਜੂਦ ਜਵਾਨਾਂ ਨੇ ਕਿਹਾ ਕਿ ਜੇਕਰ ਕੁੱਤਾ ਨਾ ਹੁੰਦਾ ਤਾਂÎ ਸਾਡੇ ਵਿਚੋਂ ਸ਼ਾਇਦ ਬਹੁਤ ਸਾਰੇ ਅਫਸਰ ਨਾ ਹੁੰਦੇ। ਸਾਨੂੰ ਘਟਨਾ ਦੀ ਜਾਣਕਾਰੀ ਉਸ ਸਮੇਂ ਹੋਈ ਜਦੋਂ ਕੁੱਤਾ ਸੱਪ ਨਾਲ ਲੜਦੇ ਸਮੇਂ ਜ਼ੋਰ-ਜ਼ੋਰ ਦੀ ਭੌਂਕ ਰਿਹਾ ਸੀ ਅਤੇ ਜਦੋਂ ਪੁਲਸ ਵਾਲੇ ਆਏ ਤਾਂ ਸੱਪ ਅਤੇ ਕੁੱਤੇ ਵਿਚ ਲੜਾਈ ਚੱਲ ਰਹੀ ਸੀ। ਦੇਖਦੇ ਹੀ ਦੇਖਦੇ ਦੋਵੇਂ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਵਫਾਦਰੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।