ਕੁੱਤੇ ਨੂੰ ਬਜ਼ਰੁਗ ਨੇ ਆਪਣੇ ਹੱਥਾਂ ਨਾਲ ਪਿਲਾਇਆ ਪਾਣੀ, ਲੋਕ ਬੋਲੇ- ਭਗਵਾਨ ਕਰਮ ਦੇਖਦਾ, ਵਸੀਅਤ ਨਹੀਂ

07/21/2020 11:16:57 AM

ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਦਿਲ ਨੂੰ ਛੂਹ ਲੈਣ ਵਾਲਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਬਜ਼ੁਰਗ ਵਿਅਕਤੀ ਨੇ ਪਿਆਸੇ ਕੁੱਤੇ ਨੂੰ ਆਪਣੇ ਹੱਥਾਂ ਨਾਲ ਪਾਣੀ ਪਿਲਾਇਆ। ਇਸ ਵੀਡੀਓ ਨੂੰ ਇੰਡੀਅਨ ਫੋਰੈਸਟ (ਜੰਗਲਾਤ) ਅਫ਼ਸਰ ਸੁਸ਼ਾਂਤ ਨੰਦਾ ਨੇ ਆਪਣੇ ਟਵਿੱਟਰ 'ਤੇ ਅਪਲੋਡ ਕੀਤਾ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਵਿਅਕਤੀ ਕੁੱਤੇ ਨੂੰ ਆਪਣੇ ਹੱਥਾਂ ਨਾਲ ਪਾਣੀ ਪਿਲਾ ਰਿਹਾ ਹੈ। ਪਾਣੀ ਖਤਮ ਹੋਣ ਤੋਂ ਬਾਅਦ ਵਿਅਕਤੀ ਫਿਰ ਟੂਟੀ ਵੱਲ ਵਧਦਾ ਹੈ ਅਤੇ ਹੱਥ 'ਚ ਪਾਣੀ ਲੈ ਕੇ ਫਿਰ ਉਸ ਕੋਲ ਪਹੁੰਚ ਜਾਂਦਾ ਹੈ। ਕੁੱਤਾ ਉਦੋਂ ਤੱਕ ਉੱਥੋਂ ਨਹੀਂ ਜਾਂਦਾ, ਜਦੋਂ ਤੱਕ ਉਸ ਦੀ ਪਿਆਸ ਨਹੀਂ ਬੁਝ ਜਾਂਦੀ। ਯੂਜ਼ਰਸ ਨੂੰ ਇਹ ਵੀਡੀਓ ਕਾਫ਼ੀ ਪਸੰਦ ਆ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉੱਪਰ ਵਾਲਾ ਕਰਮ ਦੇਖਦਾ ਹੈ, ਵਸੀਅਤ ਨਹੀਂ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਦੋਂ ਅਤੇ ਕਿੱਥੋਂ ਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

DIsha

This news is Content Editor DIsha