ਦੋ ਸਾਲ ਤੋਂ ਕਮਰ ਦਰਦ ਤੋਂ ਪ੍ਰੇਸ਼ਾਨ ਸੀ ਲੜਕੀ, ਸਰਜ਼ਰੀ ''ਚ ਨਿਕਲਿਆ ਬੁਲੇਟ

12/25/2019 1:20:18 AM

ਹੈਦਰਾਬਾਦ — ਹੈਦਰਾਬਾਦ ਸਥਿਤ ਐੱਨ.ਆਈ.ਐੱਮ.ਐੱਸ. ਹਸਪਤਾਲ ਦੇ ਡਾਕਟਰਾਂ ਨੇ 19 ਸਾਲਾ ਇਕ ਲੜਕੀ ਦੀ ਰੀੜ੍ਹ ਦੀ ਹੱਡੀ ਤੋਂ ਇਕ ਬੁਲੇਟ ਕੱਢੀ ਹੈ। ਡਾਕਟਰਾਂ ਨੇ ਦੱਸਿਆ ਕਿ ਲੜਕੀ ਦਾ ਨਾਮ ਅਸਮਾ ਬੇਗਮ ਹੈ। ਉਹ ਪਿਛਲੇ ਦੋ ਸਾਲ ਤੋਂ ਕਮਰ ਦੇ ਦਰਦ ਤੋਂ ਪ੍ਰੇਸ਼ਾਨ ਸੀ। ਲੜਕੀ ਦਾ ਕਹਿਣਾ ਹੈ ਗੋਲੀ ਕਦੋਂ 'ਤੇ ਕਿਵੇ ਲੱਗੀ, ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਘਟਨਾ ਤੋਂ ਬਾਅਦ ਪੁੰਜਾਗੁੱਟਾ ਪੁਲਸ ਸਟੇਸ਼ਨ 'ਚ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਆਈ. ਨਾਗਾਰਜੁਨ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ ਕਿ ਲੜਕੀ ਨੂੰ ਗੋਲੀ ਕਦੋਂ ਅਤੇ ਕਿਵੇ ਲੱਗੀ।

Inder Prajapati

This news is Content Editor Inder Prajapati