ਡਾਕਟਰਾਂ ਦੀ ਹੜਤਾਲ: ਹਸਪਤਾਲ ''ਚ ਤਾਇਨਾਤ ਹੋਵੇਗਾ ACP ਪੱਧਰ ਦਾ ਕਰਮਚਾਰੀ

06/15/2019 6:51:38 PM

ਕੋਲਕਾਤਾ: ਡਾਕਟਰਾਂ ਦੀ ਹੜਤਾਲ 'ਤੇ ਬੋਲੀ ਮਮਤਾ, ਹਸਪਤਾਲ 'ਚ ਤਾਇਨਾਤ ਹੋਵੇਗਾ ਏ. ਸੀ. ਪੀ. ਪੱਧਰ ਦਾ ਕਰਮਚਾਰੀ ਕੋਲਕਾਤਾ: ਕੋਲਕਾਤਾ 'ਚਡਾਕਟਰਾਂ ਦੇ ਨਾਲ ਹੋਈ ਮਾਰਕੁੱਟ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਸਰਕਾਰ ਨੇ ਹੜਤਾਲੀ ਡਾਕਟਰਾਂ ਦੀ ਗੱਲ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਨਾਲ ਮਾਰਕੁੱਟ ਮੰਦਭਾਗੀ ਹੈ। ਸਰਕਾਰ ਵਲੋਂ ਮਾਮਲਾ ਸੁਲਝਾਉਣ ਦੀ ਹਰ ਮੁਮਕਿਨ ਕੋਸ਼ਿਸ਼ ਜਾਰੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਹੜਤਾਲੀ ਡਾਕਟਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਹੜਤਾਲੀ ਡਾਕਟਰਾਂ ਦੀ ਵਜ੍ਹਾ ਨਾਲ ਗਰੀਬਾਂ ਦਾ ਇਲਾਜ ਨਹੀਂ ਹੋ ਪਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ 'ਚ ਏ. ਸੀ. ਪੀ. ਪੱਧਰ ਦਾ ਪੁਲਸ ਕਰਮਚਾਰੀ ਤਾਇਨਾਤ ਹੋਵੇਗਾ।


Related News