ਹੁਣ ਦਿੱਲੀ ''ਚ ਹੜਤਾਲ ''ਤੇ ਗਏ ਡਾਕਟਰ, ਸੁਰੱਖਿਆ ਦੀ ਕੀਤੀ ਮੰਗ

07/08/2019 1:46:52 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਰਕਾਰੀ ਹਸਪਤਾਲ ਐੱਲ. ਐੱਨ. ਜੇ. ਪੀ. ਦੇ ਡਾਕਟਰ ਸੋਮਵਾਰ ਯਾਨੀ ਕਿ ਅੱਜ ਹੜਤਾਲ 'ਤੇ ਚਲੇ ਗਏ ਹਨ। ਦਰਅਸਲ ਹਸਪਤਾਲ 'ਚ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਮੈਡੀਕਲ ਦੇ ਇਕ ਵਿਦਿਆਰਥੀ 'ਤੇ ਹਮਲਾ ਕੀਤਾ ਗਿਆ, ਜਿਸ ਦੇ ਰੋਸ ਵਜੋਂ ਡਾਕਟਰ ਹੜਤਾਲ 'ਤੇ ਹਨ ਅਤੇ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਹੜਤਾਲ ਦੌਰਾਨ ਨਿਯਮਿਤ ਅਤੇ ਐਮਰਜੈਂਸੀ ਸੇਵਾਵਾਂ ਬੰਦ ਰਹਿਣਗੀਆਂ, ਜਿਸ ਕਾਰਨ ਵੱਡੀ ਗਿਣਤੀ 'ਚ ਮਰੀਜ਼ ਪ੍ਰਭਾਵਿਤ ਹੋਣਗੇ। ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ 'ਮੌਲਾਨਾ ਆਜ਼ਾਦ ਮੈਡੀਕਲ ਕਾਲਜ' ਦੇ ਤੀਜੇ ਸਾਲ ਦੇ ਇਕ ਵਿਦਿਆਰਥੀ 'ਤੇ ਕੱਲ ਰਾਤ ਹਮਲਾ ਕੀਤਾ ਗਿਆ।

ਐਸੋਸੀਏਸ਼ਨ ਦੇ ਪ੍ਰਧਾਨ ਸਾਕੇਤ ਜੇਨਾ ਨੇ ਦੋਸ਼ ਲਾਇਆ ਕਿ ਈ. ਆਰ. ਵਿਭਾਗ ਵਿਚ ਇਕ ਮਰੀਜ਼ ਲਿਆਂਦਾ ਗਿਆ ਸੀ, ਜਿਸ ਦੀ ਬਾਅਦ 'ਚ ਕੁਝ ਪੇਚੀਦਗੀਆਂ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਇਕ ਰਿਸ਼ਤੇਦਾਰ ਨੇ ਉੱਥੇ ਡਾਕਟਰਾਂ 'ਚੋਂ ਇਕ 'ਤੇ ਹਮਲਾ ਕਰ ਦਿੱਤਾ। ਮੈਡੀਕਲ ਸੁਪਰਡੈਂਟ ਡਾ. ਕਿਸ਼ੋਰ ਸਿੰਘ ਨੇ ਕਿਹਾ ਕਿ ਸਾਡੀ ਮੁੱਖ ਮੰਗ ਐਮਰਜੈਂਸੀ ਵਿਭਾਗ ਵਿਚ ਮਾਰਸ਼ਲਸ ਤਾਇਨਾਤ ਕਰਨ ਸਮੇਤ ਸੁਰੱਖਿਆ ਵਧਾਉਣ ਦੀ ਹੈ। ਦੱਸਣਯੋਗ ਹੈ ਕਿ ਕੋਲਕਾਤਾ ਦੇ ਐੱਨ. ਆਰ. ਐੱਸ. ਹਸਪਤਾਲ ਵਿਚ ਇਕ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਨੇ ਦੋ ਜੂਨੀਅਰ ਡਾਕਟਰਾਂ 'ਤੇ ਹਮਲਾ ਕਰਨ ਦੀ ਘਟਨਾ ਦੇ ਕੁਝ ਦਿਨਾਂ ਬਾਅਦ ਇਹ ਘਟਨਾ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਦੇ ਡਾਕਟਰ ਕੰਮਕਾਜ ਦੀ ਥਾਂ 'ਤੇ ਸੁਰੱਖਿਆ ਦੀ ਕਮੀ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ ਸਨ।


Tanu

Content Editor

Related News