ਡਾਕਟਰਾਂ ਦੀ ਗਲਤੀ ਨਾਲ ਇਸ ਬੱਚੇ ਦੇ ਪੈਰਾਂ ''ਚ ਬੰਨ੍ਹੀਆਂ ਹਨ ਬੇੜੀਆਂ, ਇਲਾਜ ਲਈ ਵੇਚ ਦਿੱਤੇ ਘਰ ਦੇ ਭਾਂਡੇ (ਤਸਵੀਰਾਂ)

01/19/2017 12:34:02 PM

ਫਤਿਹਾਬਾਦ— ਇੱਥੋਂ ਦੇ ਹੁੱਡਾ ਸੈਕਟਰ ''ਚ ਇਕ ਮਜ਼ਬੂਰ ਮਾਤਾ-ਪਿਤਾ ਆਪਣੇ ਬੇਟੇ ਨੂੰ ਜਾਨਵਰਾਂ ਦੀ ਤਰ੍ਹਾਂ ਬੰਨ੍ਹ ਕੇ ਰੱਖਣ ਨੂੰ ਮਜ਼ਬੂਰ ਹਨ। 9 ਸਾਲ ਤੋਂ ਲੋਹੇ ਦੀਆਂ ਬੇੜੀਆਂ ''ਚ ਜਾਨਵਰਾਂ ਦੀ ਤਰ੍ਹਾਂ ਬੱਝੇ ਬੇਟੇ ਨੂੰ ਦੇਖ ਕੇ ਮਾਂ ਹਰ ਰੋਜ਼, ਹਰ ਪਲ ਮਨ ਹੀ ਮਨ ਰੋਣ ਨੂੰ ਮਜ਼ਬੂਰ ਹੈ। ਬੇਟੇ ਦੇ ਇਲਾਜ ''ਚ ਆਪਣਾ ਘਰ, ਜ਼ਮੀਨ, ਪਸ਼ੂ ਅਤੇ ਇੱਥੋਂ ਤੱਕ ਕਿ ਘਰ ਦੇ ਭਾਂਡੇ ਤੱਕ ਵੇਚਣ ਤੋਂ ਬਾਅਦ ਸੜਕ ''ਤੇ ਆ ਚੁਕਿਆ ਇਹ ਪਰਿਵਾਰ ਹੁਣ ਇੰਨਾ ਮਜ਼ਬੂਰ ਹੈ ਕਿ ਉਹ ਆਪਣੇ ਬੇਟੇ ਨੂੰ ਆਪਣੇ ਤੋਂ ਦੂਰ ਕਰਨ ਲਈ ਮਜ਼ਬੂਰ ਹੈ। ਮਾਤਾ-ਪਿਤਾ ਅਨੁਸਾਰ ਉਨ੍ਹਾਂ ਦਾ ਬੇਟਾ ਜਨਮ ਤੋਂ ਮੰਦਬੁੱਧੀ ਨਹੀਂ ਹੈ। ਬੇੜੀਆਂ ''ਚ ਬੱਝੇ ਬੱਚੇ ਦੀ ਮਾਂ ਗੋਗਾ ਰਾਣੀ ਅਨੁਸਾਰ ਉਸ ਦਾ ਬੇਟਾ ਜਦੋਂ 7-8 ਸਾਲ ਦਾ ਸੀ, ਉਦੋਂ ਉਸ ਨੂੰ ਅਚਾਨਕ ਤੇਜ਼ ਬੁਖਾਰ ਹੋ ਗਿਆ ਸੀ। ਬੁਖਾਰ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਪਤਾ ਨਹੀਂ ਕਿਸ ਤਰ੍ਹਾਂ ਇਲਾਜ ਕੀਤਾ ਗਿਆ। ਉਸ ਦੇ ਬਾਅਦ ਤੋਂ ਬੱਚੇ ਦੀ ਹਾਲਤ ਵਿਗੜਦੀ ਚੱਲੀ ਗਈ। ਗੋਗਾ ਰਾਣੀ ਅਨੁਸਾਰ ਦਿਨੋਂ-ਦਿਨ ਉਸ ਦੇ ਬੇਟੇ ਦੀ ਹਾਲਤ ਵਿਗੜੀ ਤਾਂ ਉਨ੍ਹਾਂ ਨੇ ਉਸ ਦਾ ਸਿਰਸਾ, ਹਿਸਾਰ, ਬੀਕਾਨੇਰ, ਜੈਪੁਰ ਤੱਕ ਦੇ ਵੱਡੇ ਹਸਪਤਾਲਾਂ ''ਚ ਇਲਾਜ ਕਰਵਾਇਆ। ਡਾਕਟਰਾਂ ਨੂੰ ਇਲਾਜ ਦੇ ਪੈਸੇ ਦਿੰਦੇ-ਦਿੰਦੇ ਉਨ੍ਹਾਂ ਦਾ ਸਭ ਕੁਝ ਵਿਕ ਗਿਆ ਅਤੇ ਉਹ ਸੜਕ ''ਤੇ ਆ ਗਏ ਪਰ ਫਿਰ ਵੀ ਉਸ ਦਾ ਬੇਟਾ ਠੀਕ ਨਹੀਂ ਹੋਇਆ। ਹੁਣ ਨਾ ਉਨ੍ਹਾਂ ਕੋਲ ਪੈਸੇ ਹਨ ਅਤੇ ਨਾ ਡਾਕਟਰਾਂ ਕੋਲ ਇਲਾਜ ਦਾ ਕੋਈ ਉਪਾਅ।
ਬੇੜੀਆਂ ''ਚ ਬੱਝੇ ਆਪਣੇ ਬੇਟੇ ਦੀ ਹਾਲਤ ਨੂੰ ਬਆਂ ਕਰਦੇ ਹੋਏ ਪਿਤਾ ਪਾਂਡੂਰਾਮ ਨੇ ਦੱਸਿਆ ਕਿ ਪੈਸੇ ਨਾ ਹੋਣ ਕਾਰਨ ਡਾਕਟਰਾਂ ਦਾ ਸਹਾਰਾ ਛੁੱਟਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਆਪਣੇ ਬੇਟੇ ਨੂੰ ਫੜ ਕੇ ਜਾਂ ਘਰ ''ਚ ਬੰਦ ਕਰ ਕੇ ਰੱਖਣ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਹਾਲਾਤ ਇੰਨੇ ਵਿਗੜ ਗਏ ਹਨ ਕਿ ਉਨ੍ਹਾਂ ਦਾ ਬੇਟਾ ਝੁੱਗੀਨੁਮਾ ਬਣੇ ਘਰ ''ਚ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਨੂੰ ਬਾਹਰ ਰੱਸੀਆਂ ਨਾਲ ਵੀ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਰੱਸੀ ਨੂੰ ਕੱਟ ਕੇ ਦੌੜ ਜਾਂਦਾ ਹੈ ਅਤੇ ਨੇੜੇ-ਤੇੜੇ ਦੀਆਂ ਥਾਂਵਾਂ ''ਤੇ ਕਈ ਵਾਰ ਭੰਨ-ਤੋੜ ਕਰ ਦਿੰਦਾ ਹੈ। ਇਸ ਲਈ ਹੁਣ ਉਹ ਆਪਣੇ ਬੇਟੇ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਰੱਖਣ ਨੂੰ ਮਜ਼ਬੂਰ ਹਨ। ਉਹ ਆਪਣਾ ਸਭ ਕੁਝ ਗਵਾ ਕੇ ਹੁਣ ਦਿਨ-ਰਾਤ ਬੇਟੇ ਦੀ ਹਾਲਤ ਅੇ ਖੁਦ ਦੀ ਮਜ਼ਬੂਰੀ ਕਾਰਨ ਜ਼ਿੰਦਾ ਹੋ ਕੇ ਵੀ ਖੁਦ ਨੂੰ ਮਰਿਆ ਹੋਇਆ ਮਹਿਸੂਸ ਕਰ ਰਹੇ ਹਨ।
ਪਾਂਡੂਰਾਮ ਅਤੇ ਗੋਗਾ ਰਾਣੀ ਦੇ ਗੁਆਂਢ ''ਚ ਰਹਿਣ ਵਾਲੇ ਅਸ਼ੋਕ ਕੁਮਾਰ ਕਹਿੰਦੇ ਹਨ ਕਿ ਉਕਤ ਪਰਿਵਾਰ ਦੇ ਬੇਟੇ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਗੁਆਂਢ ਦੇ ਲੋਕਾਂ ਨੇ ਵੀ ਕਈ ਇਲਾਜ ਨੂੰ ਲੈ ਕੇ ਉਕਤ ਪਰਿਵਾਰ ਦੀ ਕਾਫੀ ਮਦਦ ਕੀਤੀ ਪਰ ਡਾਕਟਰਾਂ ਵੱਲੋਂ ਰਿਜ਼ਲਟ ਨਹੀਂ ਮਿਲ ਸਕਿਆ। ਪਰਿਵਾਰ ਆਪਣੇ ਬੇਟੇ ਨੂੰ ਬੇੜੀਆਂ ''ਚ ਬੰਨ੍ਹਣ ਨੂੰ ਮਜ਼ਬੂਰ ਹਨ। ਕਈ ਵਾਰ ਉਕਤ ਮੰਦਬੁੱਧੀ ਬੱਚਾ ਘਰੋਂ ਨਿਕਲ ਵੀ ਗਿਆ, ਜਿਸ ਨੂੰ ਪਰਿਵਾਰ ਅਤੇ ਗੁਆਂਢ ਦੇ ਲੋਕਾਂ ਨੇ ਦਿਨ-ਰਾਤ ਦੀ ਕੋਸ਼ਿਸ਼ ਕਰ ਕੇ ਲੱਭਿਆ। ਇਸ ਮਾਮਲੇ ''ਚ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਸੁਸ਼ੀਲ ਸ਼ਰਮਾ ਨੇ ਪੂਰੇ ਮਾਮਲੇ ਬਾਰੇ ਕਿਹਾ ਕਿ ਮੀਡੀਆ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਨੋਟਿਸ ''ਚ ਆਇਆ ਹੈ। ਇਸ ਤਰ੍ਹਾਂ ਬੇੜੀਆਂ ''ਚ ਬੱਚੇ ਨੂੰ ਨਹੀਂ ਰੱਖਿਆ ਜਾ ਸਕਦਾ। ਜੇਕਰ ਮਾਤਾ-ਪਿਤਾ ਦੀ ਮਜ਼ਬੂਰੀ ਹੈ ਤਾਂ ਇਸ ਸੰਬੰਧ ''ਚ ਸਾਡੇ ਵਿਭਾਗ ਵੱਲੋਂ ਹਰ ਸੰਭਵ ਮਦਦ ਬੱਚੇ ਨੂੰ ਦਿੱਤੀ ਜਾਵੇਗੀ। ਬੱਚੇ ਦਾ ਇਲਾਜ ਜੇਕਰ ਸੰਭਵ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ। ਜੇਕਰ ਇਲਾਜ ਸੰਭਵ ਨਹੀਂ ਹੋਇਆ ਤਾਂ ਬੱਚੇ ਦੀ ਜਿੱਥੇ ਉੱਚਿਤ ਦੇਖਭਾਲ ਹੋ ਸਕੇ, ਅਜਿਹੀ ਜਗ੍ਹਾ ਯਕੀਨੀ ਵਿਭਾਗ ਵੱਲੋਂ ਕਰਵਾਈ ਜਾਵੇਗੀ।

Disha

This news is News Editor Disha