ਡਾਕਟਰਾਂ ਦੀ ਸਲਾਹ, ਕੋਰੋਨਾ ਤੋਂ ਬਚਣਾ ਹੈ ਤਾਂ ਖਾਓ ਕੜਕਨਾਥ ਚਿਕਨ

07/13/2020 4:45:33 PM

ਨਵੀਂ ਦਿੱਲੀ- ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਇਸ ਬੀਮਾਰੀ ਦੀ ਲਪੇਟ 'ਚ ਆਉਣ ਤੋਂ ਬਚਣ ਲਈ ਦੁਨੀਆ ਭਰ ਦੇ ਕਈ ਡਾਕਟਰ ਲੋਕਾਂ ਨੂੰ ਆਪਣੇ ਰੋਗ ਵਿਰੋਧੀ ਸਮਰੱਥਾ ਵਧਾਉਣ ਦੀ ਸਲਾਹ ਦੇ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਮਾਸਾਹਾਰੀ ਖਾਣੇ ਦੇ ਸ਼ੌਂਕੀਨ ਲੋਕ ਕੜਕਨਾਥ ਮੁਰਗੇ ਦੇ ਮੀਟ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਕੇ ਆਪਣੀ ਇਮਿਊਨਿਟੀ ਪਾਵਰ ਵਧਾ ਸਕਦੇ ਹਨ।

ਮੱਧ ਪ੍ਰਦੇਸ਼ ਦੇ ਝਾਬੁਆ ਅਤੇ ਧਾਰ ਇਲਾਕੇ 'ਚ ਪਾਏ ਜਾਣ ਵਾਲੇ ਇਸ ਨਸਲ ਦੇ ਮੁਰਗੇ 'ਚ 25 ਤੋਂ 27 ਫੀਸਦੀ ਪ੍ਰੋਟੀਨ ਪਾਇਆ ਜਾਂਦਾ ਹੈ। ਇਸ 'ਚ ਫੈਟ ਘੱਟ ਹੁੰਦਾ ਹੈ। ਕੋਲੈਸਟ੍ਰੋਲ ਅਤੇ ਆਇਰਨ ਵੱਧ ਮਾਤਰਾ 'ਚ ਪਾਇਆ ਜਾਂਦਾ ਹੈ। ਵਿਗਿਆਨੀਆਂ ਅਤੇ ਡਾਕਟਰਾਂ ਅਨੁਸਾਰ ਅੱਜ ਜਦੋਂ ਕੋਰੋਨਾ ਦੀ ਕੋਈ ਵੈਕਸੀਨ ਨਹੀਂ ਹੈ ਤਾਂ ਕੜਕਨਾਥ ਮੁਰਗੇ ਦਾ ਚਿਕਨ ਆਪਣੇ ਭੋਜਨ 'ਚ ਸ਼ਾਮਲ ਕਰ ਕੇ ਤੁਸੀਂ ਆਪਣੇ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਨੂੰ ਵਧਾ ਸਕਦੇ ਹੋ। ਇਸ ਲਈ ਤੁਹਾਨੂੰ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ। ਦਿੱਲੀ ਅਤੇ ਐੱਨ.ਸੀ.ਆਰ. 'ਚ ਕੜਕਨਾਥ ਮੁਰਗੇ ਦਾ ਚਿਕਨ ਉਪਲੱਬਧ ਹੈ।

ਇਨ੍ਹਾਂ ਬੀਮਾਰੀਆਂ ਲਈ ਕੜਕਨਾਥ ਚਿਕਨ ਹੈ ਬਿਹਤਰੀਨ ਦਵਾਈ
ਕੜਕਨਾਥ ਮੁਰਗੇ ਦਾ ਪਾਲਣ ਰਵਾਇਤੀ ਤੌਰ 'ਤੇ ਝਾਬੁਆ ਦਾ ਆਦਿਵਾਸੀ ਭਾਈਚਾਰਾ ਕਰਦਾ ਹੈ। ਇਸ ਦਾ ਮਾਸ, ਚੁੰਝ, ਜੀਭ, ਲੱਤਾਂ, ਚਮੜੀ ਆਦਿ ਸਭ ਕੁਝ ਕਾਲਾ ਹੁੰਦਾ ਹੈ। ਸਿਹਤ ਮਾਹਰਾਂ ਅਨੁਸਾਰ ਟੀਬੀ ਦੀ ਬੀਮਾਰੀ, ਦਿਲ ਦੇ ਰੋਗ, ਸ਼ੂਗਰ ਅਤੇ ਨਾੜਾਂ ਦੀ ਕਮਜ਼ੋਰੀ ਨਾਲ ਪੀੜਤ ਰੋਗੀਆਂ ਲਈ ਕੜਕਨਾਥ ਚਿਕਨ ਬਿਹਤਰੀਨ ਦਵਾਈ ਹੈ।

ਕੜਕਨਾਥ ਚਿਕਨ ਦੇ ਸੇਵਨ ਨਾਲ ਚਮੜੀ ਰਹਿੰਦੀ ਹੈ ਚਮਕਦਾਰ
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮੁਰਗੇ ਦਾ ਮੀਟ ਵਿਟਾਮਿਨ-ਬੀ 1, ਬੀ-2, ਬੀ-6, ਬੀ-12, ਸੀ.ਈ. ਨਿਆਸਿਨ, ਕੈਲਸ਼ੀਅਨ, ਫਾਸਫੋਰਸ ਆਇਰਨ ਅਤੇ ਨਾਈਕੋਟਿਨਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਇਸ ਦੇ ਰੋਜ਼ਾਨਾ ਇਸਤੇਮਾਲ ਨਾਲ ਖੂਨ ਦੀਆਂ ਲਾਲ ਕੌਸ਼ਿਕਾਵਾਂ ਅਤੇ ਹੀਮੋਗਲੋਬਿਨ ਦੀ ਮਾਤਰਾ ਵਧਣ 'ਚ ਮਦਦ ਮਿਲਦੀ ਹੈ। ਅਸਥਮਾ ਦੇ ਗੰਭੀਰ ਰੋਗੀ ਇਸ ਨੂੰ ਆਪਣੇ ਰੋਜ਼ਾਨਾ ਦੇ ਭੋਜਨ 'ਚ ਸ਼ਾਮਲ ਕਰ ਕੇ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੜਕਨਾਥ ਚਿਕਨ ਦੀ ਐਂਟੀ ਆਕਸੀਡੈਂਟ ਵਿਸ਼ੇਸ਼ਤਾਵਾਂ ਅੱਖਾਂ ਨੂੰ ਸੁਰੱਖਿਅਤ ਰੱਖਦੀਆਂ ਹਨ। ਇਸ ਦੇ ਸੇਵਨ ਨਾਲ ਚਮੜੀ ਲੰਬੇ ਸਮੇਂ ਤੱਕ ਚਮਕਦਾਰ ਰਹਿੰਦੀ ਹੈ।

DIsha

This news is Content Editor DIsha