ਤੁਹਾਡੇ ਰਾਵਣ ਵਾਂਗ 100 ਸਿਰ ਨੇ ਕੀ? ਖੜਗੇ ਵੱਲੋਂ PM ਮੋਦੀ ’ਤੇ ਦਿੱਤੇ ਬਿਆਨ ਨਾਲ ਮਚਿਆ ਘਮਾਸਾਨ

12/01/2022 2:08:18 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਰਾਵਣ’ ਕਹਿਣ ਵਾਲੇ ਬਿਆਨ ਨੂੰ ਲੈ ਕੇ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਦਰਅਸਲ ਗੁਜਰਾਤ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ’ਤੇ ਭਾਜਪਾ ਦੇ ਵੋਟ ਮੰਗਣ ਨੂੰ ਲੈ ਕੇ ਤੰਜ਼ ਕੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ‘ਮੋਦੀ ਹਰ ਚੋਣਾਂ ’ਚ ਦਿੱਸ ਜਾਂਦੇ ਹਨ, ਕੀ ਉਨ੍ਹਾਂ ਦੇ ਰਾਵਣ ਵਾਂਗ 100 ਸਿਰ ਹਨ?’’ ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮੋਦੀ ਬਾਰੇ ‘ਰਾਵਣ ’ ਵਾਲੇ ਬਿਆਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ’ਚ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਭਾਜਪਾ ਨੇ ਇਸ ਨੂੰ ਹਰ ਗੁਜਰਾਤੀ ਦਾ ਅਪਮਾਨ ਕਰਾਰ ਦਿੱਤਾ। 

ਕੀ ਬੋਲੇ ਸਨ ਖੜਗੇ? 
ਦਰਅਸਲ ਗੁਜਰਾਤ ਚੋਣਾਂ ’ਚ ਪ੍ਰਚਾਰ ਲਈ ਅਹਿਮਦਾਬਾਦ ’ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਖੜਗੇ ਨੇ ਤੰਜ਼ ਕੱਸਿਆ ਸੀ। ਖੜਗੇ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਤੱਕ ਦੀਆਂ ਚੋਣਾਂ ’ਚ ਕਹਿੰਦੀ ਹੈ ਕਿ ਮੋਦੀ ਨੂੰ ਵੋਟ ਪਾਓ। ਕੀ ਮੋਦੀ ਇੱਥੇ ਕੰਮ ਕਰਨ ਆਉਣਗੇ?  ਤੁਸੀਂ ਪ੍ਰਧਾਨ ਮੰਤਰੀ ਹੋ। ਤੁਹਾਨੂੰ ਇਕ ਕੰਮ ਦਿੱਤਾ ਗਿਆ ਹੈ, ਉਹ ਕੰਮ ਕਰੋ।

ਖੜਗੇ ਨੇ ਕਿਹਾ ਸੀ ਪ੍ਰਧਾਨ ਮੰਤਰੀ ਹਰ ਸਮੇਂ ਆਪਣੇ ਬਾਰੇ ਹੀ ਗੱਲ ਕਰਦੇ ਹਨ। ਤੁਸੀਂ ਕਿਸੇ ਵੱਲ ਨਾ ਦੇਖੋ, ਮੋਦੀ ਨੂੰ ਦੇਖ ਕੇ ਵੋਟ ਪਾਓ। ਭਾਈ ਤੁਹਾਡੇ ਚਿਹਰੇ ਨੂੰ ਕਿੰਨੀ ਵਾਰ ਵੇਖਣਾ ਹੈ। ਨਗਰ ਨਿਗਮ 'ਚ ਵੀ ਤੁਹਾਡਾ ਚਿਹਰਾ ਦੇਖਣਾ, ਐਮ.ਐਲ.ਏ ਦੀ ਚੋਣ 'ਚ ਵੀ ਤੁਹਾਡਾ ਚਿਹਰਾ ਅਤੇ MP ਚੋਣਾਂ 'ਚ ਵੀ ਤੁਹਾਡਾ ਚਿਹਰਾ। ਹਰ ਪਾਸੇ ਕਿੰਨੇ ਹਨ ਭਾਈ? ਕੀ ਤੁਹਾਡੇ ਰਾਵਣ ਵਾਂਗ 100 ਸੌ ਚਿਹਰੇ ਹਨ। ਇਹ ਕੀ ਹੈ?... ਮੈਨੂੰ ਸਮਝ ਵਿਚ ਨਹੀਂ ਆਉਂਦਾ?

Tanu

This news is Content Editor Tanu