ਜਦੋਂ ਇੰਜੀਨੀਅਰ ਬਣ ਕੇ ਨਿਕਲੋ, ਉਦੋਂ ਇਸ ਦੇਸ਼ ਨੂੰ ਭੁੱਲ ਨਾ ਜਾਣਾ- ਕੇਜਰੀਵਾਲ

05/24/2017 11:03:00 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਦਿਆਰਥੀਆਂ ਦੇ ਵਿਅਕਤੀਤੱਵ ਦੇ ਵਿਕਾਸ ''ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ''ਕਿਤਾਬੀ ਕੀੜਾ'' ਨਾ ਬਣਨ ਦੀ ਅਪੀਲ ਕੀਤੀ ਹੈ। ਹਾਲ ਹੀ ''ਚ ਸੰਪੰਨ ਇੰਜੀਨੀਅਰਿੰਗ ਦੀ ਮੁੱਖ ਪ੍ਰੀਖਿਆ ''ਚ ਪਾਸ ਹੋਣ ਵਾਲੇ ਸਰਕਾਰੀ ਸਕੂਲਾਂ ਦੇ 372 ਵਿਦਿਆਰਥੀਆਂ ਨਾਲ ਮੰਗਲਵਾਰ ਨੂੰ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਕੇਜਰੀਵਾਲ ਨੇ ਪ੍ਰੀਖਿਆ ''ਚ ਸਫਲ ਹੋਏ ਬੱਚਿਆਂ ਨਾਲ ਦੇਸ਼ਹਿੱਤ ''ਚ ਕੰਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ,''''ਜਦੋਂ ਇੰਜੀਨੀਅਰ ਬਣ ਕੇ ਨਿਕਲੋ, ਉਦੋਂ ਇਸ ਦੇਸ਼ ਨੂੰ ਨਾ ਭੁੱਲ ਜਾਣਾ। ਆਪਣੀ ਕਮਾਈ ਦਾ ਥੋੜ੍ਹਾ ਜਿਹਾ ਪੈਸਾ ਅਤੇ ਆਪਣੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਹਿੱਸਾ ਦੇਸ਼ ਲਈ ਸਮਰਪਿਤ ਕਰਨਾ, ਜਿਸ ਨਾਲ ਤੁਹਾਡੀ ਕਮਾਈ ਨਾਲ ਦੂਜੇ ਬੱਚੇ ਵੀ ਪੜ੍ਹਨ ਅਤੇ ਇਹ ਦੇਸ਼ ਅੱਗੇ ਵਧਦਾ ਰਹੇ।
ਤਿਆਗਰਾਜ ਸਟੇਡੀਅਮ ''ਚ ਵਿਦਿਆਰਥੀਆਂ ਨਾਲ ਪ੍ਰੋਗਰਾਮ ''ਚ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਅਗਲੇ 4 ਸਾਲ ਤੁਹਾਡੇ ਸੰਪੂਰਨ ਜੀਵਨ ਦੀ ਨੀਂਹ ਸਾਬਤ ਹੋਣਗੇ। ਉਨ੍ਹਾਂ ਨੇ ਕਿਹਾ,''''ਜਿਸ ਕਿਸੇ ਵੀ ਇੰਜੀਨੀਅਰਿੰਗ ਕਾਲਜ ''ਚ ਜਾਣਾ, ਉੱਥੇ ਸਿਰਫ ਕਿਤਾਬੀ ਕੀੜਾ ਬਣ ਕੇ ਸਿਰਫ ਨੰਬਰਾਂ ਦੇ ਪਿੱਛੇ ਨਾ ਦੌੜਨਾ।'''' ਮੁੱਖ ਮੰਤਰੀ ਨੇ ਸਫ਼ਲ ਵਿਦਿਆਰਥੀਆਂ ਨਾਲ ਵਿਅਕਤੀਤੱਵ ਦੇ ਵਿਕਾਸ ਲਈ ਪੜ੍ਹਾਈ ਤੋਂ ਇਲਾਵਾ ਸੰਸਕ੍ਰਿਤੀ ਗਤੀਵਿਧੀਆਂ ਅਤੇ ਖੇਡਾਂ ''ਚ ਵੀ ਖੂਬ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਵੀ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਮਿਹਨਤ ਤੋਂ ਇਲਾਵਾ ਮਾਤਾ-ਪਿਤਾ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਨੂੰ ਵੀ ਮੁੱਖ ਕਾਰਨ ਦੱਸਿਆ। 
ਕੇਜਰੀਵਾਲ ਨੇ ਸਫ਼ਲ ਵਿਦਿਆਰਥੀਆਂ ਨੂੰ ਦਿੱਲੀ ਦੇ ਬਰਾਂਡ ਐਬੰਸਡਰ ਦੱਸਦੇ ਹੋਏ ਕਿਹਾ ਕਿ ਪਿਛਲੇ 2 ਸਾਲਾਂ ''ਚ ਸਰਕਾਰੀ ਸਕੂਲਾਂ ਨੂੰ ਬਦਹਾਲੀ ਤੋਂ ਮੁਕਤ ਕਰਨ ਲਈ ਕੀਤੇ ਗਏ ਉਪਾਵਾਂ ਦੇ ਪ੍ਰਭਾਵੀ ਹੋਣ ਦਾ ਸਬੂਤ ਤੁਹਾਡੀ ਸਾਰਿਆਂ ਦੀ ਸਫਲਤਾ ਹੈ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਸਰਕਾਰ ਦੀ ਐਜ਼ੂਕੇਸ਼ਨ ਗਾਰੰਟੀ ਲੋਨ ਸਕੀਮ ਦਾ ਫਾਇਦਾ ਦਿੱਲੀ ਤੋਂ ਬਾਹਰ ਪੜ੍ਹਨ ਵਾਲੇ ਦਿੱਲੀ ਦੇ ਵਿਦਿਆਰਥੀਆਂ ਨੂੰ ਵੀ ਦਿੱਤੇ ਜਾਣ ਦੀ ਜ਼ਰੂਰਤ ''ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਲਈ ਸਿੱਖਿਆ ਵਿਭਾਗ ਜ਼ਰੂਰੀ ਦੇ ਇੰਤਜ਼ਾਮ ਕਰਨ ਲਈ ਕਿਹਾ ਹੈ।

 

Disha

This news is News Editor Disha