ਦਿੱਲੀ : DMRC ਦੇ ਸਾਰੇ ਮੈਟਰੋ ਸਟੇਸ਼ਨਾਂ 'ਤੇ ਸਰਵਿਸ ਹੋਈ ਬਹਾਲ

12/21/2019 8:04:29 AM

ਨਵੀਂ ਦਿੱਲੀ— ਮੈਟਰੋ ਦਾ ਸਫਰ ਕਰਨ ਵਾਲੇ ਮੁਸਾਫਰਾਂ ਲਈ ਰਾਹਤ ਦੀ ਖਬਰ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਮੁਤਾਬਕ, ਸਾਰੇ ਮੈਟਰੋ ਸਟੇਸ਼ਨਾਂ 'ਤੇ ਸਰਵਿਸ ਨਾਰਮਲ ਹੋ ਗਈ ਹੈ ਅਤੇ ਸਾਰੇ ਸਟੇਸ਼ਨਾਂ 'ਤੇ ਐਂਟਰੀ ਤੇ ਐਗਜ਼ਿਟ ਗੇਟ ਖੋਲ੍ਹ ਦਿੱਤੇ ਗਏ ਹਨ। ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ।


ਵੀਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਸਣੇ ਕਈ ਇਲਾਕਿਆਂ 'ਚ ਪ੍ਰਦਰਸ਼ਨ ਦੇ ਚੱਲਦਿਆਂ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ ਹਾਲਾਂਕਿ ਸ਼ੁੱਕਰਵਾਰ ਤਕ ਜ਼ਿਆਦਾਤਰ ਸਟੇਸ਼ਨ ਖੋਲ੍ਹ ਦਿੱਤੇ ਗਏ ਸਨ ਪਰ ਕਈ ਸਟੇਸ਼ਨਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਹੀ ਰੱਖਿਆ ਗਿਆ ਸੀ। ਜਾਮਾ ਮਸਜਿਦ, ਜਾਫਰਾਬਾਦ ਅਤੇ ਮੌਜਪੁਰ-ਬਦਰਪੁਰ ਸਟੇਸ਼ਨ ਬੰਦ ਸਨ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।