ਸਟਾਫ਼ ਨਰਸ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ

10/02/2020 12:49:39 PM

ਨਵੀਂ ਦਿੱਲੀ— ਮੈਡੀਕਲ ਸਿੱਖਿਆ ਡਾਇਰੈਕਟੋਰੇਟ, ਅਸਾਮ ਨੇ ਸੂਬੇ ਦੇ ਮੈਡੀਕਲ ਕਾਲਜ ਹਸਪਤਾਲਾਂ ਦੀ ਸਥਾਪਨਾ ਤਹਿਤ ਸਟਾਫ਼ ਨਰਸ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। 

ਅਹੁਦੇ ਦਾ ਨਾਂ— ਸਟਾਫ਼ ਨਰਸ
ਕੁੱਲ ਅਹੁਦੇ— 484

ਸਿੱਖਿਅਕ ਯੋਗਤਾ—
ਬੀ. ਐੱਸ. ਸੀ. ਨਰਸਿੰਗ ਕੌਂਸਲ ਵਲੋਂ ਮਾਨਤਾ ਪ੍ਰਾਪਤ ਕਿਸੇ ਵੀ ਨਰਸਿੰਗ ਕਾਲਜ/ਸੰਸਥਾ ਤੋਂ ਨਰਸਿੰਗ/ਜੀ. ਐੱਨ. ਐੱਮ. ਨਰਸਿੰਗ ਡਿਪਲੋਮਾ। ਉਮੀਦਵਾਰ ਨੂੰ ਅਸਾਮ ਨਰਸ, ਮਿਡਵਾਈਵਜ਼ ਅਤੇ ਹੈਲਥ ਵਿਜ਼ੀਟਰਸ ਕੌਂਸਲ ਕੋਲ ਰਜਿਸਟਰਡ ਹੋਣਾ ਲਾਜ਼ਮੀ ਹੈ।
ਤਜ਼ਰਬਾ— ਆਈ. ਸੀ. ਯੂ/ਕ੍ਰਿਟੀਕਲ ਕੇਅਰ ਯੂਨਿਟ 'ਚ ਘੱਟ ਤੋਂ ਘੱਟ 1 ਸਾਲ ਦਾ ਕੰਮ ਦਾ ਤਜ਼ਰਬਾ ਹੋਵੇ।

ਉਮਰ ਹੱਦ—
18 ਤੋਂ 40 ਸਾਲ ਦਰਮਿਆਨ ਜਦਕਿ ਸਰਕਾਰ ਵਲੋਂ ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਹੱਦ 'ਚ ਛੋਟ ਹੋਵੇਗੀ।

ਜ਼ਰੂਰੀ ਤਾਰੀਖਾਂ—
ਆਨਲਾਈਨ ਅਪਲਾਈ ਲਈ ਸ਼ੁਰੂ ਹੋਣ ਵਾਲੀ ਤਾਰੀਖ਼— 1 ਅਕਤੂਬਰ 2020
ਆਨਲਾਈਨ ਅਪਲਾਈ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼— 7 ਅਕਤੂਬਰ 2020

ਇੰਝ ਕਰੋ ਅਪਲਾਈ— ਉਮੀਦਵਾਰਾਂ ਨੂੰ 1 ਤੋਂ 7 ਅਕਤੂਬਰ ਤੱਕ ਮੈਡੀਕਲ ਸਿੱਖਿਆ ਡਾਇਰੈਕਟੋਰੇਟ, ਅਸਾਮ ਦੀ ਅਧਿਕਾਰਤ ਵੈੱਬਸਾਈਟ https://dme.assam.gov.in/ 'ਤੇ ਉਪਲੱਬਧ ਆਨਲਾਈਨ ਅਪਲਾਈ ਫਾਰਮ ਭਰਨੇ ਹੋਣਗੇ।


Tanu

Content Editor

Related News