ਡੀ.ਐੱਮ. ਪਾਂਡੇ ਦੀ ਮੌਤ ਨੂੰ ਲੈ ਕੇ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

08/12/2017 10:32:03 AM

ਨਵੀਂ ਦਿੱਲੀ— ਬਿਹਾਰ ਦੇ ਬਕਸਰ ਜ਼ਿਲੇ ਦੇ ਡੀ.ਐੱਮ. ਮੁਕੇਸ਼ ਪਾਂਡੇ ਦੀ ਮੌਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦਰਅਸਲ ਪਾਂਡੇ ਨੇ ਇਕ ਵਾਰ ਨਹੀਂ ਸਗੋਂ 2 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਦੇ ਦਖਲਅੰਦਾਜ਼ੀ ਕਾਰਨ ਉਹ ਦਿੱਲੀ 'ਚ ਦੋਹਾਂ ਥਾਂਵਾਂ 'ਤੇ ਖੁਦਕੁਸ਼ੀ ਨਹੀਂ ਕਰ ਸਕੇ।PunjabKesariਪੁਲਸ ਜਾਂਚ ਦੇ ਅਧੀਨ ਆਈ.ਏ.ਐੱਸ. ਮੁਕੇਸ਼ ਨੇ ਹੋਟਲ ਲੀਲਾ ਪੈਲੇਸ ਦੀ 7ਵੀਂ ਮੰਜ਼ਲ ਤੋਂ ਛਾਲ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਸ ਸਮੇਂ ਮੌਜੂਦ ਸਟਾਫ ਨੇ ਉਨ੍ਹਾਂ ਨੂੰ ਬਚਾ ਲਿਆ ਸੀ। ਇਸ ਤੋਂ ਬਾਅਦ ਮੁਕੇਸ਼ ਪਾਂਡੇ ਜਨਕਪੁਰੀ ਦੇ ਜ਼ਿਲਾ ਸੈਂਟਰ 'ਚ ਗਏ ਅਤੇ ਉੱਥੇ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇਸ਼ ਵਾਰ ਇਕ ਗਾਰਡ ਨੇ ਉਨ੍ਹਾਂ ਨੂੰ ਫੜ ਲਿਆ ਸੀ।
ਜ਼ਿਕਰਯੋਗ ਹੈ ਕਿ 2012 ਬੈਚ ਦੇ ਆਈ.ਏ.ਐੱਸ. ਅਧਿਕਾਰੀ ਮੁਕੇਸ਼ ਪਾਂਡੇ ਨੇ ਵੀਰਵਾਰ ਨੂੰ ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਲਾਸ਼ ਸਟੇਸ਼ਨ ਕੋਲ ਰੇਲ ਟਰੈਕ 'ਤੇ ਮਿਲਿਆ ਸੀ।


Related News