ਕਰਨਾਟਕ ਵਿਧਾਇਕ ਅਸਤੀਫਾ: ਮੁੰਬਈ ''ਚ ਸ਼ਿਵਕੁਮਾਰ ਨੂੰ ਪੁਲਸ ਨੇ ਲਿਆ ਹਿਰਾਸਤ ''ਚ

07/10/2019 4:40:28 PM

ਮੁੰਬਈ—ਕਰਨਾਟਕ ਦੇ ਬਾਗੀ ਵਿਧਾਇਕਾਂ ਨੂੰ ਮਨਾਉਣ ਲਈ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮੁੰਬਈ ਪੁਲਸ ਨੇ ਪਵਈ ਸਥਿਤ ਆਲੀਸ਼ਾਨ ਹੋਟਲ ਦੇ ਬਾਹਰ ਹਿਰਾਸਤ 'ਚ ਲੈ ਲਿਆ ਹੈ। ਇਸ ਹੋਟਲ 'ਚ ਕਾਂਗਰਸ-ਜੇ. ਡੀ. ਐੱਸ ਦੇ ਬਾਗੀ ਵਿਧਾਇਕ ਠਹਿਰੇ ਹੋਏ ਹਨ। ਬਾਗੀ ਵਿਧਾਇਕਾਂ ਨੂੰ ਡੀ. ਕੇ. ਸ਼ਿਵਕੁਮਾਰ ਤੋਂ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੁਲਸ ਤੋਂ ਸੁਰੱਖਿਆ ਮੰਗੀ ਸੀ। ਤਣਾਅ ਨੂੰ ਦੇਖਦੇ ਹੋਏ ਹੋਟਲ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਗਾ ਦਿੱਤੀ ਗਈ। ਸ਼ਿਵਕੁਮਾਰ ਬਾਗੀ ਵਿਧਾਇਕਾਂ ਨਾਲ ਮਿਲੇ ਬਿਨਾਂ ਉੱਥੋ ਜਾਣ ਲਈ ਤਿਆਰ ਨਹੀਂ ਹਨ। ਕਾਂਗਰਸ ਦੇ ਨੇਤਾ ਸ਼ਿਵਕੁਮਾਰ ਪਿਛਲੇ ਲਗਭਗ ਸਾਢੇ 6 ਘੰਟਿਆਂ ਤੋਂ ਹੋਟਲ ਦੇ ਬਾਹਰ ਬੈਠੇ ਹੋਏ ਹਨ। ਅੰਤ ਮੁੰਬਈ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਕਾਂਗਰਸ ਦੇ ਇੱਕ ਹੋਰ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਵੀ ਬੈਂਗਲੁਰੂ 'ਚ ਰਾਜਭਵਨ ਦੇ ਬਾਹਰ ਪ੍ਰਦਰਸ਼ਨ ਕਰਦੇ ਸਮੇਂ ਹਿਰਾਸਤ 'ਚ ਲਿਆ ਗਿਆ।

ਸ਼ਿਵਕੁਮਾਰ ਅਤੇ ਹੋਰ ਕਾਂਗਰਸ ਨੇਤਾਵਾਂ ਦੀ ਕਲਿਨਾ ਯੂਨੀਵਰਸਿਟੀ ਦੇ ਰੈਸਟ ਹਾਊਸ 'ਚ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰੇ ਲਗਭਗ 8 ਵਜੇ ਡੀ. ਕੇ ਸ਼ਿਵਕੁਮਾਰ ਅਤੇ ਜੇ. ਡੀ. ਐੱਸ ਵਿਧਾਇਕ ਸ਼ਿਵਲਿੰਗ ਗੌੜਾ ਹੋਟਲ ਦੇ ਨੇੜੇ ਪਹੁੰਚੇ। ਮੁੰਬਈ ਪਹੁੰਚਣ 'ਤੇ ਡੀ. ਕੇ. ਸ਼ਿਵਕੁਮਾਰ ਨੇ ਬਾਗੀ ਵਿਧਾਇਕਾਂ ਨੂੰ ਆਪਣਾ ਮਿੱਤਰ ਦੱਸਿਆ ਅਤੇ ਕਿਹਾ ਕਿ ਰਾਜਨੀਤੀ 'ਚ ਸਾਡਾ ਜਨਮ ਇੱਕਠਿਆ ਦਾ ਹੋਇਆ ਹੈ ਅਤੇ ਅਸੀਂ ਇੱਕਠੇ ਮਰਾਂਗੇ। ਸਾਡੇ ਵਿਚਾਲੇ ਛੋਟੀਆਂ ਸਮੱਸਿਆਵਾਂ ਹਨ, ਜਿਸ ਨੂੰ ਗੱਲਬਾਤ ਰਾਹੀਂ ਸੁਲਝਾਇਆ ਲਿਆ ਜਾਵੇਗਾ। ਜਦੋਂ ਮੁੰਬਈ ਪੁਲਸ ਨੇ ਸ਼ਿਵਕੁਮਾਰ ਨੂੰ ਹੋਟਲ 'ਚ ਦਾਖਲ ਹੋਣ ਤੋਂ ਰੋਕਿਆ ਤਾਂ ਜੇ. ਡੀ. ਐੱਸ ਨੇਤਾ ਨਰਾਇਣ ਗੌੜਾ ਨੇ ਸਮਰਥਕਾਂ ਨਾਲ 'ਗੋ ਬੈਕ ਗੋ ਬੈਕ ਦੇ ਨਾਅਰੇ ਲਗਾਏ।'

Iqbalkaur

This news is Content Editor Iqbalkaur