ਦੀਵਾਲੀ ਦੇ ਚਾਰ ਦਿਨ ਬਾਅਦ ਵੀ ਦਿੱਲੀ ਦੀ ਹਵਾ ''ਚ ਨਹੀਂ ਘੱਟਿਆ ਜ਼ਹਿਰ

10/31/2019 1:27:24 PM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. ਦੀ ਹਵਾ ਦੀਵਾਲੀ ਦੇ ਚਾਰ ਦਿਨ ਬਾਅਦ ਵੀ ਸੁਧਰਨ ਦਾ ਨਾਂ ਨਹੀਂ ਲੈ ਰਹੀ ਹੈ। ਅੱਜ ਵੀ ਯਾਨੀ ਵੀਰਵਾਰ ਨੂੰ ਵੀ ਦਿੱਲੀ ਦੇ ਕਈ ਇਲਾਕਿਆਂ 'ਚ ਹਵਾ ਗੁਣਵੱਤਾ ਗੰਭੀਰ ਸਥਿਤੀ 'ਚ ਬਣੀ ਹੋਈ ਹੈ। ਵੀਰਵਾਰ ਸਵੇਰੇ 6.40 ਵਜੇ ਲੋਧੀ ਰੋਡ 'ਤੇ ਲੱਗੇ ਪ੍ਰਦੂਸ਼ਣ ਮਾਨੀਟਰ ਨੇ ਜੋ ਅੰਕੜੇ ਦਿੱਤੇ ਹਨ, ਉਸ ਅਨੁਸਾਰ ਉੱਥੇ ਪਾਰਟਿਕੁਲੇਟ ਮੈਟਰ (ਪੀਐੱਮ)- 2.5 ਦਾ ਪੱਧਰ 500 ਅਤੇ ਪੀਐੱਮ-10 ਦਾ ਪੱਧਰ 343 ਦਰਜ ਕੀਤਾ ਗਿਆ। 

ਦਿੱਲੀ ਦੀ ਹਵਾ 'ਚ ਸਾਹ ਲੈਣਾ ਵੀ ਮੁਸ਼ਕਲ
ਪੀਐੱਮ-2.5 ਦੇ 500 ਪਹੁੰਚਣ ਦਾ ਮਤਲਬ ਹੈ ਕਿ ਹਵਾ ਗੁਣਵੱਤਾ ਗੰਭੀਰ ਸਥਿਤੀ 'ਚ ਹੈ, ਜਿੱਥੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉੱਥੇ ਹੀ ਪੀਐੱਮ-10 ਦੀ ਹਾਲਤ ਵੀ ਚੰਗੀ ਨਹੀਂ ਹੈ, ਇਹ 343 ਦੇ ਪੱਧਰ 'ਤੇ ਰਿਹਾ ਜੋ ਬੇਹੱਦ ਖਰਾਬ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਦਿੱਲੀ ਦੀ ਹਵਾ ਇਸ ਸਮੇਂ ਸਾਹ ਲੈਣ ਦੇ ਲਾਇਕ ਨਹੀਂ ਹੈ ਅਤੇ ਇਹ ਗੈਸ ਚੈਂਬਰ 'ਚ ਬਦਲ ਚੁਕੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਇਹ ਦੱਸਿਆ ਸੀ ਕਿ ਦਿੱਲੀ-ਐੱਨ.ਸੀ.ਆਰ. ਦਾ ਹਵਾ 'ਚ 2-3 ਨਵੰਬਰ ਤੱਕ ਤੇਜ਼ੀ ਆਉਣ ਦਾ ਅਨੁਮਾਨ ਹੈ, ਜਿਸ ਤੋਂ ਬਾਅਦ ਹਵਾ 'ਚ ਮੌਜੂਦ ਪ੍ਰਦੂਸ਼ਕ ਤੱਤ ਘੱਟਣਗੇ ਅਤੇ ਇਸ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ।

DIsha

This news is Content Editor DIsha