ਸੰਭਲ ਜਾਓ; ਨਹੀਂ ਤਾਂ ਬਸਤੇ ਦੀ ਥਾਂ ਬੱਚਿਆਂ ਦੇ ਮੋਢਿਆਂ ’ਤੇ ਹੋਣਗੇ ‘ਆਕਸੀਜਨ ਦੇ ਯੰਤਰ’

05/08/2021 4:35:17 PM

ਸੂਰਤ— ਦੇਸ਼ ’ਚ ਕੋਰੋਨਾ ਲਾਗ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾਈ ਹੋਈ ਹੈ। ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਸਭ ਤੋਂ ਵੱਡਾ ਸੰਕਟ ਆਕਸੀਜਨ ਦਾ ਹੈ। ਆਕਸੀਜਨ ਦੀ ਘਾਟ ਕਾਰਨ ਕਈ ਮਰੀਜ਼ ਦਮ ਤੋੜ ਚੁੱਕੇ ਹਨ। ਵਿਦੇਸ਼ਾਂ ਤੋਂ ਮਦਦ ਮਿਲਣ ਕਰ ਕੇ ਅਜੇ ਸਾਡੇ ਦੇਸ਼ ਦੀ ਸਥਿਤੀ ਥੋੜ੍ਹੀ ਸੰਭਲੀ ਹੋਈ ਹੈ। ਦੇਸ਼ ਅੰਦਰ ਵੀ ਕਈ ਸੂਬੇ ਆਕਸੀਜਨ ਪਹੁੰਚਾ ਕੇ ਦੂਜੇ ਸੂਬਿਆਂ ਦੀ ਮਦਦ ਕਰ ਰਹੇ ਹਾਂ ਪਰ ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਨਹੀਂ ਬਚਾਇਆ ਤਾਂ ਇਹ ਸਾਡੇ ਬੱਚਿਆਂ ਲਈ ਇਕ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। 

ਗੁਜਰਾਤ ਦੇ ਸੂਰਤ ਵਿਚ 4 ਸਾਲ ਦਾ ਬੱਚਾ ਦਿਯਾਂਸ਼ ਦੂਧਵਾਲਾ ਨੇ ਅਨੋਖੇ ਅੰਦਾਜ਼ ਵਿਚ ਪ੍ਰਦਰਸ਼ਨ ਕਰ ਕੇ ਵਾਤਾਵਰਣ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਬੱਚੇ ਨੇ ਇਕ ਕੰਟੇਨਰ ਵਿਚ ਬੂਟਾ ਰੱਖ ਕੇ ਇਸ ਨੂੰ ਨਲੀ-ਮਾਸਕ ਨਾਲ ਜੋੜ ਕੇ ਸੰਦੇਸ਼ ਦਿੱਤਾ ਹੈ। ਦਿਯਾਂਸ਼ ਮੁਤਾਬਕ ਬੂਟਾ ਆਕਸੀਜਨ ਦਾ ਉਤਸਰਜਨ ਕਰ ਰਿਹਾ ਹੈ। ਨਲੀ-ਮਾਸਕ ਸਮੇਤ ਡਿਵਾਈਸ ਜ਼ਰੀਏ ਸਾਹ ਲਿਆ ਜਾ ਰਿਹਾ ਹੈ। ‘ਜੀਤ ਫਾਊਂਡੇਸ਼ਨ ਇੰਡੀਆ’ ਨਾਮੀ ਸੰਸਥਾ ਦੇ ਸਹਿਯੋਗ ਨਾਲ ਦਿਯਾਂਸ਼ ਦੂਧਵਾਲਾ ਇਸ ਯੰਤਰ ਦੇ ਸਹਿਯੋਗ ਨਾਲ ਸੂਰਤ ਵਿਚ ਥਾਂ-ਥਾਂ ਦੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। 

ਦਿਯਾਂਸ਼ ਮੁਤਾਬਕ ਦਰੱਖ਼ਤ, ਬੂਟੇ ਧਰਤੀ ’ਤੇ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਹਨ ਤਾਂ ਆਕਸੀਜਨ ਹੈ। ਹੁਣ ਵੀ ਵੇਲਾ ਹੈ, ਸੰਭਲ ਜਾਓ। ਜੇਕਰ ਅਜੇ ਵੀ ਲੋਕਾਂ ਨੇ ਦਰੱਖ਼ਤਾਂ ਦਾ ਖ਼ਿਆਲ ਰੱਖਣਾ ਸ਼ੁਰੂ ਨਹੀਂ ਕੀਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਬੱਚਿਆਂ ਦੇ ਮੋਢਿਆਂ ’ਤੇ ਬਸਤੇ ਦੀ ਥਾਂ ਆਕਸੀਜਨ ਦੇ ਯੰਤਰ ਹੋਣਗੇ।

Tanu

This news is Content Editor Tanu