ਨੀਂਦ ਲਈ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹੋ ਤਾਂ ਹੋ ਸਕਦੀ ਹੈ ਨਵੀਂ ਬੀਮਾਰੀ

Friday, Mar 30, 2018 - 11:45 PM (IST)

ਮੁੰਬਈ— ਇਕ ਨਵੀਂ ਖੋਜ ਮੁਤਾਬਕ ਜੋ ਲੋਕ ਪ੍ਰਫੈਕਟ ਨੀਂਦ ਚਾਹੁੰਦੇ ਹਨ, ਉਹ ਇਕ ਨਵੀਂ ਤਰ੍ਹਾਂ ਦੀ ਬੀਮਾਰੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਜਨਰਲ ਆਫ ਕਲਿਨੀਕਲ ਸਲੀਪ ਮੈਡੀਸਨ ਵਿਚ ਛਾਪੀ ਇਕ ਰਿਪੋਰਟ ਮੁਤਾਬਕ ਇਸ ਡਿਸਆਰਡਰ ਨੂੰ 'ਆਰਥੋਸੋਮਨੀਆ' ਕਿਹਾ ਗਿਆ, ਜਿਸ ਵਿਚ ਆਰਥੋ ਦਾ ਮਤਲਬ ਹੈ ਸਿੱਧਾ ਤੇ ਸੋਮਨੀਆ ਦਾ ਮਤਲਬ ਹੈ ਸੌਣਾ। ਇਹ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜੋ ਆਪਣੇ ਸੌਣ ਅਤੇ ਫਿਟਨੈੱਸ ਟ੍ਰੈਕਰਸ ਨਾਲ ਆਉਣ ਵਾਲੇ ਰਿਜ਼ਲਟ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ।
ਖੋਜਕਾਰਾਂ ਮੁਤਾਬਕ ਸਲੀਪ ਟ੍ਰੈਕਿੰਗ ਡਿਵਾਈਸ ਨੂੰ ਪਹਿਨ ਕੇ ਸੌਣ ਦੀ ਰਵਾਇਤ ਅੱਜ-ਕਲ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਨਾਲ ਲੋਕਾਂ ਨੂੰ ਆਪਣੇ ਸੌਣ ਦਾ ਪੈਟਰਨ ਜਾਣਨ ਦਾ ਮੌਕਾ ਮਿਲਦਾ ਹੈ। ਹਾਲਾਂਕਿ ਕਈ ਅਜਿਹੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਜੋ ਲੋਕ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਲੱਭ ਰਹੇ ਹਨ ਅਤੇ ਉਨ੍ਹਾਂ ਨੇ ਇਹ ਸਮੱਸਿਆਵਾਂ ਸਲੀਪ ਟ੍ਰੈਕਰ ਦੀ ਮਦਦ ਨਾਲ ਖੁਦ ਹੀ ਡਾਇਗਨੋਜ਼ ਕੀਤੀਆਂ ਹਨ। ਸਲੀਪ ਟ੍ਰੈਕਰ 'ਤੇ ਭਰੋਸਾ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸੱਚ ਵਿਚ ਕਿਸੇ ਸਲੀਪ ਡਿਸਆਰਡਰ ਤੋਂ ਪੀੜਤ ਹਨ, ਭਾਵੇਂ ਅਜਿਹਾ ਕੁਝ ਨਾ ਹੋਵੇ।


Related News