ਸੀ.ਐੱਮ.-ਪੀ.ਐੱਮ. ਦਾ ਅਪਮਾਨ ਕਰਨ ਵਾਲੇ ਨੂੰ ਕਰ ਦੇਵਾਂਗੇ ਦੁਨੀਆ ਤੋਂ ਗਾਇਬ- ਮਨੋਹਰ ਊਂਟਵਾਲ
04/16/2018 3:10:11 PM
ਭੋਪਾਲ— ਪਿਛਲੇ ਹਫਤੇ ਹੀ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਦੀ ਪਤਨੀ 'ਤੇ ਵਿਵਾਦਪੂਰਨ ਟਿੱਪਣੀ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਮਨੋਹਰ ਊਂਟਵਾਲ ਇਕ ਵਾਰ ਫਿਰ ਆਪਣੀ ਜ਼ੁਬਾਨ ਕਾਰਨ ਸੁਰਖੀਆਂ 'ਚ ਆ ਗਏ ਹਨ। ਦੇਵਾਸ ਤੋਂ ਸੰਸਦ ਮੈਂਬਰ ਊਂਟਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਅਪਮਾਨ ਕਰਨ ਵਾਲੇ ਨੂੰ ਦੁਨੀਆ ਤੋਂ ਗਾਇਬ ਕਰਨ ਦੀ ਤਾਕਤ ਰੱਖਦੇ ਹਾਂ।
ਸ਼ਾਜਾਪੁਰ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ ਆਏ ਸੰਸਦ ਮੈਂਬਰ ਊਂਟਵਾਲ ਨੇ ਕਿਹਾ,''ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਜੇਕਰ ਅਪਮਾਨਤ ਕਰਦਾ ਹੈ ਤਾਂ ਅਸੀਂ ਉਸ ਨੂੰ ਪੈਰਾਂ ਹੇਠ ਰੱਖਦੇ ਹਨ। ਕੋਈ ਸਾਡੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਅਪਮਾਨ ਕਰੇਗਾ ਤਾਂ ਉਸ ਨੂੰ ਅਸੀਂ ਦੁਨੀਆ ਤੋਂ ਹੀ ਗਾਇਬ ਕਰਨ ਦੀ ਤਾਕਤ ਰੱਖਦੇ ਹਾਂ।''
Hamare Pradhan Mantri ko koi apmanit karega, to usko hum yahan (at the feet) rakhte hain. Hamare Mukhya Mantri ka jo apmaan karega, usko to hum duniya se hi gayab karne ki taakat rakhte hain. Manohar Untwal, BJP MP from Dewas in Shajapur #MadhyaPradesh (15.04.18) pic.twitter.com/FLIa1YMJfB
— ANI (@ANI) April 16, 2018
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਕ ਪ੍ਰੋਗਰਾਮ 'ਚ ਊਂਟਵਾਲ ਨੇ ਕਿਹਾ,''ਦਿਗਵਿਜੇ ਸਿੰਘ ਨੇ ਮੱਧ ਪ੍ਰਦੇਸ਼ ਲਈ ਕੁਝ ਨਹੀਂ ਕੀਤਾ ਪਰ ਦਿੱਲੀ ਤੋਂ ਇਕ ਆਈਟਮ ਜ਼ਰੂਰ ਲੈ ਕੇ ਆ ਗਏ। ਨਰਮਦਾ ਯਾਤਰਾ 'ਤੇ ਨਿਕਲ ਗਏ। ਹੁਣ ਕਹਿ ਰਹੇ ਹਨ ਕਿ ਸਾਧੂਆਂ ਨੂੰ ਲਾਲ ਬੱਤੀ ਦੇ ਦਿੱਤੀ, ਉਨ੍ਹਾਂ ਤੋਂ ਇਨ੍ਹਾਂ ਨੂੰ ਤਕਲੀਫ ਹੋ ਰਹੀ ਹੈ।''