ਗਲਵਾਨ ਘਾਟੀ 'ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ

06/29/2020 5:03:00 PM

ਨਵੀਂ ਦਿੱਲੀ/ਜੰਮੂ— ਭਾਰਤ-ਚੀਨ ਵਿਚਾਲੇ ਖਿੱਚੋਤਾਣ ਬਰਕਰਾਰ ਹੈ। ਹਾਲ ਹੀ 'ਚ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਲਈ ਚੀਨ ਅਤੇ ਭਾਰਤ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਕਰ ਰਹੇ ਹਨ। ਪਰ ਸੈਟੇਲਾਈਟ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਚੀਨ ਨੇ ਪੂਰਬੀ ਲੱਦਾਖ 'ਚ ਪੈਂਗੋਂਗ ਤਸੋ ਝੀਲ, ਗਲਵਾਨ ਘਾਟੀ ਅਤੇ ਕਈ ਦੂਜੀਆਂ ਥਾਵਾਂ 'ਤੇ ਫ਼ੌਜ ਦੀ ਤਾਇਨਾਤੀ ਵਧਾ ਦਿੱਤੀ ਹੈ। ਸੈਟੇਲਾਈਟ ਤਸਵੀਰਾਂ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਜਿਸ ਥਾਂ ਨੂੰ ਲੈ ਕੇ 15 ਜੂਨ 2020 ਨੂੰ ਭਾਰਤੀ ਅਤੇ ਚੀਨ ਫ਼ੌਜ ਵਿਚਾਲੇ ਖੂਨੀ ਝੜਪ ਹੋਈ ਸੀ, ਉੱਥੇ ਹੁਣ ਵੱਡੀ ਗਿਣਤੀ ਵਿਚ ਚੀਨੀ ਕੈਂਪ ਲੱਗੇ ਹੋਏ ਹਨ। 

ਪੈਂਗੋਂਗ ਤਸੋ ਝੀਲ ਦੇ ਆਲੇ-ਦੁਆਲੇ ਇਲਾਕੇ ਫਿੰਗਰ-4 ਵਿਚ ਇਸ ਸਮੇਂ ਚੀਨੀ ਫ਼ੌਜ ਮੌਜੂਦ ਹੈ। ਚੀਨੀ ਫ਼ੌਜ ਦੇ ਟੈਂਟ, ਸਾਜ਼ੋ-ਸਾਮਾਨ ਅਤੇ ਗੱਡੀਆਂ ਵੀ ਮੌਜੂਦ ਹਨ। ਚੀਨ ਨੇ ਇਕ ਰਾਹ ਵੀ ਬਣਾ ਲਿਆ ਹੈ, ਜਿਸ ਦੇ ਜ਼ਰੀਏ ਉਹ ਆਉਣਾ-ਜਾਣਾ ਕਰ ਰਹੇ ਹਨ। ਧੋਖੇਬਾਜ਼ ਚੀਨ ਆਪਣੀ ਫ਼ੌਜ ਕਿਉਂ ਨਹੀਂ ਹਟਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਸਹਿਮਤੀ ਤੋਂ ਬਾਅਦ ਗਲਵਾਨ ਘਾਟੀ 'ਚ ਚੀਨ ਫ਼ੌਜੀ ਪਿੱਛੇ ਨਹੀਂ ਹਟੀ, ਜਦਕਿ ਚੀਨ ਨੇ ਇਸ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ। 

ਦੱਸਣਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ 'ਚ 15 ਜੂਨ ਦੀ ਰਾਤ ਨੂੰ ਭਾਰਤ ਅਤੇ ਚੀਨ ਦੇ ਫ਼ੌਜੀਆਂ ਨਾਲ ਖੂਨੀ ਝੜਪ ਹੋਈ ਸੀ, ਜਿਸ ਦਾ ਭਾਰਤੀ ਫ਼ੌਜ ਨੇ ਮੂੰਹ ਤੋੜ ਜਵਾਬ ਦਿੱਤਾ ਸੀ। ਇਸ ਝੜਪ ਵਿਚ ਭਾਰਤ ਦੇ 20 ਫ਼ੌਜੀ ਜਵਾਨ ਸ਼ਹੀਦ ਹੋ ਗਏ।

Tanu

This news is Content Editor Tanu