ਛੁੱਟੀ ਮਿਲਣ ਤੋਂ ਪਹਿਲਾ ਹੀ ਦਰਦਨਾਕ ਮੌਤ, ਹਸਪਤਾਲ ''ਚ ਮਚਿਆ ਹੜਕੰਪ

08/12/2017 6:07:36 PM


ਮੰਡੀ— ਮੰਡੀ ਦੇ ਜੋਨਲ ਹਸਪਤਾਲ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਬਜ਼ੁਰਗ ਔਰਤ ਦੀ ਤੀਜੀ ਮੰਜਿਲ ਤੋਂ ਡਿੱਗ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਾਲੀ ਦੇਵੀ (95) ਪਤਨੀ ਸੰਗਤ ਰਾਮ ਪਿੰਡ ਜਕਰੇਹੜ ਦੋਗਰੀ ਕੁੱਲੂ ਦੀ ਰਹਿਣ ਵਾਲੀ ਸੀ, ਜਿਸ ਦੀ ਬੁੱਧਵਾਰ ਨੂੰ ਕੁੱਲੂ ਹਸਪਤਾਲ ਤੋਂ ਮੰਡੀ ਰੈਫਰ ਕਰ ਦਿੱਤਾ ਗਿਆ ਸੀ। ਕਾਲੀ ਦੇਵੀ ਦੀ ਬਾਜੂ 'ਚ ਫਰੈਕਚਰ ਸੀ, ਜਿਸ ਦਾ ਜੋਨਲ ਹਸਪਤਾਲ ਮੰਡੀ ਦੇ ਆਰਥੋ ਵਾਰਡ 'ਚ ਇਲਾਜ ਚਲ ਰਿਹਾ ਸੀ। ਡਾਕਟਰਾਂ ਨੇ ਉਸ ਦੀ ਬਾਂਹ 'ਤੇ ਪਲੱਸਤਰ ਲਗਾਇਆ ਲੱਗਿਆ ਸੀ ਅਤੇ ਬੀਤੇ ਸ਼ਨੀਵਾਰ ਨੂੰ ਹਸਪਤਾਲ ਨੂੰ ਤੋਂ ਛੁੱਟੀ ਮਿਲਣੀ ਸੀ।

 


ਕਾਲੀ ਦੇਵੀ ਦੇ ਬੇਟੇ ਭਾਗ ਚੰਦ ਨੇ ਕਿਹਾ ਕਿ ਪੂਰੀ ਰਾਤ ਉਨ੍ਹਾਂ ਦੀ ਮਾਤਾ ਸੌਂ ਨਹੀਂ ਸਕੀ ਅਤੇ ਬਾਹਰ ਗੈਲਰੀ 'ਚ ਲੱਗੇ ਬੈਂਚ 'ਤੇ ਸੌਣ ਦੀ ਜਿੱਦ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਬਾਹਰ ਸੁਲਾਇਆ ਗਿਆ। ਉੱਥੇ ਹੋਰ ਲੋਕ ਬਾਹਰ ਸੁੱਤੇ ਹੋਏ ਸਨ ਪਰ ਸਵੇਰੇ 4 ਤੋਂ 5 ਵਜੇ ਦੇ ਲੱਗਭਗ ਜਦੋਂ ਉਨ੍ਹਾਂ ਦੀ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਦੀ ਮਾਂ ਉੱਥੇ ਨਹੀਂ ਸੀ। ਜਦੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਸ ਨੇ ਸਾਰੇ ਹਸਪਤਾਲ 'ਚ ਲੱਭਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਸਰੀਰ ਲੱਗਭਗ 7 ਵਜੇ ਹਸਪਤਾਲ ਦੇ ਪਿੱਛੇ ਜ਼ਮੀਨ 'ਤੇ ਮ੍ਰਿਤ ਅਵਸਥਾ 'ਚ ਮਿਲਿਆ।

 

3 ਮੰਜਿਲ ਤੋਂ ਡਿੱਗ ਕੇ ਹੋਈ ਮੌਤ
ਹਸਪਤਾਲ 'ਚ ਉਨ੍ਹਾਂ ਬੇਟੀ ਜੋਗੀ ਦੇਵੀ, ਬੇਟਾ ਭਾਗ ਸਿੰਘ ਅਤੇ ਪੋਤਾ ਟੇਕ ਚੰਦ ਅਤੇ ਨਾਨਕ ਚੰਦ ਉਨ੍ਹਾਂ ਨਾਲ ਹੀ ਸਨ। ਪੁਲਸ ਨੂੰ ਉਸ ਦੀ ਸੂਚਨਾ ਮਿਲਦੇ ਹੀ ਟੀਮ ਸਦਰ ਚੌਂਕੀ ਮੁੱਖੀ ਏ. ਐੈੱਸ. ਪੀ. ਮਨੌਜ ਕੁਮਾਰ ਦੀ ਅਗਵਾਈ ਹੇਠ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਹਸਪਤਾਲ ਦੇ ਆਰਥੋ ਵਾਰਡ ਦੀ 3 ਮੰਜਿਲਾਂ ਭਵਨ ਦੀ ਖਿੜਕੀ ਤੋਂ ਡਿੱਗ ਕੇ ਮੌਤ ਹੋ ਗਈ ਹੈ। ਪੁਲਸ ਨੇ ਮਾਮਲਾ ਦਰਜ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਰਦਿਆਂ ਦੇ ਹਵਾਲੇ ਕਰ ਦਿੱਤਾ। ਐੈੱਸ. ਪੀ. ਅਸ਼ੋਕ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।