ਗੁਜਰਾਤ ''ਚ ਖੋਦਾਈ ਦੌਰਾਨ ਮਿਲਿਆ ਡਾਇਨਾਸੋਰ ਦਾ ਅੰਡਾ!

01/22/2018 5:15:57 PM

ਗੁਜਰਾਤ— ਇੱਥੇ ਇਕ ਪਿੰਡ 'ਚ ਕਿਸਾਨਾਂ ਨੂੰ ਕਈ ਸਾਲ ਪੁਰਾਣੇ ਅੰਡੇ ਦੇ ਅਵਸ਼ੇਸ਼ ਮਿਲੇ ਹਨ, ਜਿਸ ਨੂੰ ਡਾਇਨਾਸੋਰ ਦਾ ਅੰਡਾ ਦੱਸਿਆ ਜਾ ਰਿਹਾ ਹੈ। ਇਹ ਪਿੰਡ ਬਾਲਾਸਿਨੌਰ ਤੋਂ 10 ਕਿਲੋਮੀਟਰ ਦੂਰ ਹੈ, ਜਿੱਥੇ ਕਦੇ ਡਾਇਨਾਸੋਰ ਰਹਿੰਦੇ ਸਨ। ਹਾਲਾਂਕਿ ਸ਼ਨੀਵਾਰ ਨੂੰ ਖੋਦਾਈ ਦੌਰਾਨ ਜੋ ਅੰਡਾ ਮਿਲਿਆ, ਉਹ ਟੁੱਟ ਗਿਆ ਹੈ। ਖੋਦਾਈ 'ਚ ਮਿਲਿਆ ਅੰਡਾ ਸਥਾਨਕ ਜੰਗਲਾਤ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਇਹ ਅੰਡਾ ਅੱਗ ਦੀ ਰਿਸਰਚ ਲਈ ਭਾਰਤੀ ਭੂ-ਵਿਗਿਆਨੀ ਸਰਵੇਖਣ ਭੇਜਿਆ ਜਾਵੇਗਾ। ਅੰਡਾ ਡਾਇਨਾਸੋਰ ਦਾ ਹੈ ਜਾਂ ਨਹੀਂ, ਇਸ ਦੀ ਜਾਂਚ ਲਈ ਲੈਬ ਟੈਸਟ ਕੀਤਾ ਜਾਵੇਗਾ। ਡਾਇਨਾਸੋਰ ਦੇ ਅਵਸ਼ੇਸ਼ ਸਭ ਤੋਂ ਪਹਿਲਾਂ 1980 ਦੇ ਦਹਾਕੇ 'ਚ ਬਾਲਾਸਿਨੌਰ ਕੋਲ ਮਿਲੇ ਸਨ, ਜਿਸ ਤੋਂ ਬਾਅਦ ਉੱਥੇ ਡਾਇਨਾਸੋਰ ਜੀਵਾਸ਼ਮ ਪਾਰਕ ਦੀ ਸਥਾਪਨਾ ਹੋਈ ਸੀ।
ਬਾਲਾਸਿਨੌਰ ਦੇ ਡਾਇਨਾਸੋਰ ਫਾਸਿਲ ਪਾਰਕ 'ਚ 1982-84 ਦਰਮਿਆਨ ਰਾਜਾਸੋਰਸ ਨਰਮਡੇਂਸਿਸ ਨਾਂ ਦੇ ਡਾਇਨਾਸੋਰ ਦੇ ਅਵਸ਼ੇਸ਼ ਮਿਲੇ ਸਨ, ਜਿਸ ਅਨੁਸਾਰ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਡਾਇਨਾਸੋਰ ਦੀ ਲੰਬਾਈ 7 ਤੋਂ 9 ਮੀਟਰ ਅਤੇ ਉੱਚਾਈ 2.4 ਮੀਟਰ ਤੱਕ ਰਹੀ ਹੋਵੇਗੀ। ਨਾਲ ਹੀ ਲਗਭਗ 7 ਕਰੋੜ ਸਾਲ ਪਹਿਲਾਂ ਇਹ ਉੱਥੇ ਪਾਏ ਜਾਂਦੇ ਸਨ। ਡਾਇਨਾਸੋਰ ਦੇ ਅਵੇਸ਼ਸ਼ਾਂ ਦੀ ਖੋਜ ਭੂ-ਵਿਗਿਆਨੀ ਸਰਵੇਖਣ ਕੇ. ਸੁਰੇਸ਼ ਸ਼੍ਰੀਵਾਸਤਵ ਨੇ ਕੀਤਾ ਸੀ। ਉਦੋਂ ਤੋਂ ਬਾਲਾਸਿਨੌਰ 'ਚ ਦੁਨੀਆ ਦੇ ਸਭ ਤੋਂ ਵਿਸ਼ਾਲ ਅਤੇ ਹੁਣ ਲੁਪਤ ਪ੍ਰਜਾਤੀਆਂ 'ਚੋਂ ਇਕ ਡਾਇਨਾਸੋਰ 'ਤੇ ਲਗਾਤਾਰ ਸੋਧ ਕੀਤਾ ਗਿਆ ਹੈ। ਰਿਸਰਚਰ ਅਨੁਸਾਰ ਕਰੀਬ 6 ਕਰੋੜ ਸਾਲ ਪਹਿਲਾਂ ਨਰਮਦਾ ਘਾਟੀ ਦੀ ਬੈਲਟ 'ਤੇ ਬਾਲਾਸਿਨੌਰ ਤੋਂ ਮੱਧ ਪ੍ਰਦੇਸ਼ ਤੱਕ ਡਾਇਨਾਸੋਰ ਦੀ ਆਖਰੀ 7 ਜੀਵਿਤ ਪ੍ਰਜਾਤੀਆਂ ਲਈ ਅੰਡੇ ਦੇਣ ਦੀ ਸਭ ਤੋਂ ਮਨਪਸੰਦ ਜਗ੍ਹਾ ਸੀ।