ਪੁਲਸ ਵਰਦੀ ਪਾਉਣ ਦੇ ਲਾਇਕ ਨਹੀਂ ਹੈ- ਭਾਜਪਾ ਨੇਤਾ

12/24/2018 5:31:05 PM

ਕੋਲਕਾਤਾ— ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ 'ਚ ਭਾਜਪਾ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਪੁਲਸ ਨੂੰ ਲੈ ਕੇ ਅਪਮਾਨਜਨਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਪੁਲਸ ਵਰਦੀ ਪਾਉਣ ਦੇ ਲਾਇਕ ਨਹੀਂ ਹੈ। ਤੁਸੀਂ ਸਾਡਾ ਅਪਮਾਨ ਕਰ ਰਹੇ ਹੋ। ਇੱਥੇ ਆਮ ਧਾਰਨਾ ਹੈ ਕਿ ਝਾਰਖੰਡ ਦੇ ਲੋਕ ਆ ਰਹੇ ਹਨ ਅਤੇ ਬੰਬ ਬਣਾ ਰਹੇ ਹਨ। ਕੀ ਪੁਲਸ ਉਨ੍ਹਾਂ ਨੂੰ ਫੜ ਨਹੀਂ ਸਕਦੀ। ਇਨ੍ਹਾਂ ਘਟਨਾਵਾਂ 'ਚ ਸ਼ਾਮਲ ਸਾਰੇ ਲੋਕ ਟੀ.ਐੱਮ.ਸੀ. ਤੋਂ ਹਨ।'' ਘੋਸ਼ ਦੇ ਇਸ ਬਿਆਨ ਨਾਲ ਹੜਕੰਪ ਮਚ ਗਿਆ ਹੈ। ਹਾਲਾਂਕਿ ਸਰਕਾਰ ਜਾਂ ਫਿਰ ਟੀ.ਐੱਮ.ਸੀ. ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਦਿਲੀਪ ਘੋਸ਼ 'ਤੇ ਕਈ ਵਾਰ ਜਾਨਲੇਵਾ ਹਮਲਾ ਹੋ ਚੁਕਿਆ ਹੈ। ਇਸ ਹਮਲੇ ਲਈ ਉਨ੍ਹਾਂ ਨੇ ਟੀ.ਐੱਮ.ਸੀ. ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਟੀ.ਐੱਮ.ਸੀ. ਦੇ ਨੇਤਾ ਉਨ੍ਹਾਂ 'ਤੇ ਲਗਾਤਾਰ ਹਮਲਾ ਕਰ ਰਹੇ ਹਨ।