ਭਾਜਪਾ ਮੁਖੀ ਦਿਲੀਪ ਘੋਸ਼ ''ਤੇ ਹਮਲਾ, ਤਿੰਨ ਜ਼ਖਮੀ

09/17/2018 2:55:21 PM

ਪੱਛਮੀ ਬੰਗਾਲ— ਪੱਛਮੀ ਬੰਗਾਲ ਦੇ ਭਾਜਪਾ ਮੁਖੀ ਦਿਲੀਪ ਘੋਸ਼ 'ਤੇ ਅਸਮਾਜਿਕ ਤੱਤਾਂ ਨੇ ਸੋਮਵਾਰ ਨੂੰ ਹਮਲਾ ਕਰ ਦਿੱਤਾ। ਹਮਲੇ ਤੋਂ ਪਹਿਲਾਂ ਉਹ ਮੀਦਨਾਪੋਰ ਦੇ ਜਨਮੰਗਲ ਕਮੇਟੀ ਮੀਟਿੰਗ ਹਾਲ 'ਚ ਪੁੱਜੇ ਸਨ। ਮੀਟਿੰਗ ਦੇ ਬਾਅਦ ਉਥੋਂ ਨਿਕਲਦੇ ਹੀ ਕੋਂਟਈ ਬੱਸ ਸਟੈਂਡ ਨੇੜੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਹਮਲੇ 'ਚ ਅਜੇ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 

ਘੋਸ਼ ਨੇ ਇਸ ਦੇ ਪਿਛੇ ਤ੍ਰਣਮੂਲ ਕਾਂਗਰਸ ਦਾ ਹੱਥ ਦੱਸਿਆ ਹੈ। ਘੋਸ਼ ਨੇ ਕਿਹਾ ਕਿ ਤ੍ਰਣਮੂਲ ਚਾਹੇ ਕਿੰਨੇ ਵੀ ਅਲੋਕਤ੍ਰਾਂਤਿਕ ਤਰੀਕਿਆਂ ਨਾਲ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨ, ਕਿੰਨੇ ਹੀ ਗੁੰਡਿਆਂ ਅਤੇ ਪੁਲਸ ਨੂੰ ਸਾਡੇ ਪਿੱਛੇ ਲਗਾ ਦਵੇ, ਉਹ ਆਪਣੀ ਦਬੰਗਈ ਨਾਲ ਸਾਨੂੰ ਨਹੀਂ ਹਰਾ ਸਕਦੇ। ਇਸ ਤੋਂ ਪਹਿਲਾਂ ਵੀ ਅਗਸਤ 'ਚ ਘੋਸ਼ ਦੀ ਕਾਰ 'ਤੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ।


Related News