ਹੁੱਡਾ ਨੇ ਯੋਜਨਾ ਬਣਾ ਕੇ ਮੇਰੇ ਪਿਤਾ ਤੇ ਦਾਦਾ ਨੂੰ ਭੇਜਿਆ ਜੇਲ : ਦਿਗਵਿਜੇ ਸਿੰਘ ਚੌਟਾਲਾ

04/24/2019 5:23:40 PM

ਜੀਂਦ— ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦਿਗਵਿਜੇ ਸਿੰਘ ਚੌਟਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਦੇ ਕੇ ਮੇਰੇ ਦਾਦਾ ਅਤੇ ਪਿਤਾ ਨੇ ਕੋਈ ਅਪਰਾਧ ਨਹੀਂ ਕੀਤਾ ਸੀ ਪਰ ਸੱਤਾ ਦੇ ਭੁੱਖੇ ਭੂਪਿੰਦਰ ਹੁੱਡਾ ਅਤੇ ਸਾਬਕਾ ਕਾਂਗਰਸ ਨੇ ਵੱਡੀ ਯੋਜਨਾ ਬਣਾ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ। ਸੋਨੀਪਤ ਲੋਕ ਸਭਾ ਖੇਤਰ ਤੋਂ ਜਨਨਾਇਕ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸੰਯੁਕਤ ਉਮੀਦਵਾਰ ਦਿਗਵਿਜੇ ਸਿੰਘ ਚੌਟਾਲਾ ਸੀਫਦੋਂ ਹਲਕੇ ਦੇ 2 ਦਰਜਨ ਪਿੰਡਾਂ ਦਾ ਦੌਰਾ ਕਰਦੇ ਹੋਏ ਕਿਹਾ ਕਿ ਨੌਕਰੀਆਂ ਦੇਣਾ ਜੇਕਰ ਗੁਨਾਹ ਹੈ ਤਾਂ ਇਹ ਗੁਨਾਹ ਅਸੀਂ ਵਾਰ-ਵਾਰ ਕਰਾਂਗੇ।

ਨੌਜਵਾਨਾਂ ਨੂੰ ਨੌਕਰੀ ਦੇ ਕੇ ਮੇਰੇ ਦਾਦਾ (ਓਮ ਪ੍ਰਕਾਸ਼ ਚੌਟਾਲਾ) ਅਤੇ ਪਿਤਾ (ਅਜੇ ਚੌਟਾਲਾ) ਨੇ ਕੋਈ ਅਪਰਾਧ ਨਹੀਂ ਕੀਤਾ ਸੀ ਪਰ ਸੱਤਾ ਦੇ ਭੁੱਖੇ (ਕਾਂਗਰਸ ਨੇਤਾ) ਭੂਪਿੰਦਰ ਹੁੱਡਾ ਅਤੇ ਸਾਬਕਾ ਕਾਂਗਰਸ ਸਰਕਾਰ ਨੇ ਵੱਡੀ ਯੋਜਨਾ ਬਣਆ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ। ਹੁਣ ਤੁਸੀਂ ਹੀ ਮੇਰੇ ਦਾਦਾ ਅਤੇ ਤਾਊ ਹੋ, ਤੁਸੀਂ ਸਾਰੇ ਨਿਆਂ ਕਰੋ। ਉਨ੍ਹਾਂ ਨੇ ਭਾਜਪਾ ਸੰਸਦ ਮੈਂਬਰ 'ਤੇ ਵਾਰ ਕੀਤਾ ਕਿ ਜੇਕਰ ਕਿਸੇ ਨੇ ਪਿਛਲੇ 5 ਸਾਲਾਂ 'ਚ ਸੰਸਦ ਮੈਂਬਰ ਰਮੇਸ਼ ਕੌਸ਼ਿਕ ਨੂੰ ਦੇਖਿਆ ਹੋਵੇ ਤਾਂ ਦੱਸਣ ਦਾ ਕੰਮ ਕਰੇ। ਰਿਕਾਰਡ ਦੱਸ ਰਿਹਾ ਹੈ ਕਿ ਕੌਸ਼ਿਕ ਨੇ ਸੰਸਦ ਮੈਂਬਰ ਫੰਡ ਦਾ ਪੈਸਾ ਖਰਚ ਕਰਨ ਦਾ ਕਸ਼ਟ ਵੀ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਭਾਜਪਾ ਸਰਕਾਰ ਨੇ ਪੜ੍ਹੀ-ਲਿਖੀ ਪੋਸਟ ਗਰੈਜੂਏਟ ਬੇਟੀਆਂ ਨੂੰ ਹੀ ਚਪੜਾਸੀ ਦੀ ਨੌਕਰੀ ਕਰਨ 'ਤੇ ਮਜ਼ਬੂਰ ਕਰ ਦਿੱਤਾ, ਇਹ ਜੁਮਲਿਆਂ ਦੀ ਸਰਕਾਰ ਹੈ।


DIsha

Content Editor

Related News