ਕੋਵਿਡ-19 ਖਿਲਾਫ ਇਮਿਊਨ ਸਮਰੱਥਾ ਵਧਾਉਣ ਲਈ ਸੰਤੁਲਿਤ ਆਹਾਰ : ਐੱਨ.ਆਈ.ਐੱਨ.

04/19/2020 10:35:04 PM

ਹੈਦਰਾਬਾਦ (ਭਾਸ਼ਾ)– ਕੇਂਦਰੀ ਸਿਹਤ ਵਿਭਾਗ ਦੇ ਅਧੀਨ ਰਾਸ਼ਟਰੀ ਪੋਸ਼ਣ ਸੰਸਥਾ (ਐੱਨ.ਆਈ. ਐੱਨ.) ਅਨੁਸਾਰ ਪੋਸ਼ਕ ਤੱਤਾਂ ਨਾਲ ਭਰਪੂਰ ਸਬਜ਼ੀਆਂ, ਫਲ, ਦਾਲਾਂ, ਅਨਾਜ ਅਤੇ ਦਹੀਂ ਨਾਲ ਲੈਸ ਸੰਤੁਲਿਤ ਭੋਜਨ ਖਾਓ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਨਾਲ ਰੋਗਾਂ ਨਾਲ ਲੜਨ ਦੀ ਸਮੱਰਥਾ ’ਚ ਵਾਧਾ ਹੁੰਦਾ ਹੈ ਅਤੇ ਕੋਰੋਨਾ ਵਾਇਰਸ ਨਾਲ ਲੜਨ ਦਾ ਇਹ ਮੂਲ ਮੰਤਰ ਹੈ। ਭਾਰਤੀ ਆਯੁਰਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਦੇ ਰਾਸ਼ਟਰੀ ਪੋਸ਼ਣ ਸੰਸਥਾ (ਐੱਨ.ਆਈ. ਐੱਨ.) ਵਲੋਂ ਇੱਥੇ ਜਾਣਕਾਰੀ ਦਿੱਤੀ ਗਈ ਕਿ ਫਲ, ਸੁੱਕੇ ਮੇਵੇ ਸਬਜ਼ੀਆਂ ਆਦਿ ’ਚ ਲੋੜੀਂਦੀ ਮਾਤਰਾ ’ਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਖਣਿਜਾਂ ਵਰਗੇ ਸੂਖਮ ਪੋਸ਼ਕ ਤੱਤਾਂ ’ਤੇ ਰੋਗਾਂ ਨਾਲ ਲੜਨ ਲਈ ਇਮਿਊਨ ਸਮੱਰਥਾ ਵਧਾਉਣ ਵਾਲੇ ਤੱਤਾਂ ਦੇ ਸੇਵਨ ਨਾਲ ਵਾਇਰਸ ਹੋਣ ਦਾ ਡਰ ਘੱਟ ਜਾਂਦਾ ਹੈ।


Inder Prajapati

Content Editor

Related News