ਮਥੁਰਾ ਦੇ ਸਟੇਟ ਬੇਬੀ ਹਾਊਸ ’ਚ ਡਾਇਰੀਆ ਨਾਲ 2 ਬੱਚਿਆਂ ਦੀ ਮੌਤ, 10 ਗੰਭੀਰ

08/30/2019 6:25:38 PM

ਮਥੁਰਾ-ਮਥੁਰਾ ਦੇ ਸਟੇਟ ਬੇਬੀ ਹਾਊਸ ’ਚ ਡਾਇਰੀਆ ਕਾਰਣ 2 ਬੱਚਿਆਂ ਦੀ ਮੌਤ ਹੋ ਗਈ ਅਤੇ ਇਸ ਬੀਮਾਰੀ ਤੋਂ ਪੀੜਤ 10 ਹੋਰ ਬੱਚਿਆਂ ਦੀ ਹਾਲਤ ਗੰਭੀਰ ਹੈ। ਬੀਮਾਰ ਬੱਚਿਆਂ ਨੂੰ ਮਥੁਰਾ ਅਤੇ ਆਗਰਾ ਦੇ ਹਸਪਤਾਲਾਂ ’ਚ ਦਾਖਲ ਕਰਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੇਬੀ ਹਾਊਸ ’ਚ ਕਈ ਤਰ੍ਹਾਂ ਦੇ ਇਨਫੈਕਸ਼ਨ ਕਾਰਣ ਬੱਚੇ ਕਈ ਦਿਨਾਂ ਤੋਂ ਡਾਇਰੀਆ ਤੋਂ ਪੀੜਤ ਸਨ ਪਰ ਉਨ੍ਹਾਂ ਦਾ ਸਹੀ ਇਲਾਜ ਨਹੀਂ ਕਰਵਾਇਆ ਗਿਆ,ਜਿਸ ਕਾਰਣ ਵੀਰਵਾਰ ਨੂੰ ਗੋਪਾਲ (ਡੇਢ ਸਾਲ) ਅਤੇ ਅੰਸ਼ਿਕਾ (6 ਮਹੀਨੇ) ਦੀ ਮੌਤ ਹੋ ਗਈ। ਬੇਬੀ ਹਾਊਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦਾ ਪਹਿਲਾਂ ਸਥਾਨਕ ਪੱਧਰ ’ਤੇ ਇਲਾਜ ਕਰਵਾਇਆ ਗਿਆ ਪਰ ਸਥਿਤੀ ਵਿਗੜਦਿਆਂ ਵੇਖ ਬੱਚਿਆਂ ਦੇ ਮਾਹਿਰ ਡਾਕਟਰਾਂ ਨੂੰ ਸੂਚਨਾ ਦਿੱਤੀ ਗਈ। ਹਾਲਤ ਜ਼ਿਆਦਾ ਗੰਭੀਰ ਹੋ ਜਾਣ ’ਤੇ 6 ਬੱਚਿਆਂ ਨੂੰ ਆਗਰਾ ਸਥਿਤ ਐੱਸ.ਐੱਨ. ਮੈਡੀਕਲ ਕਾਲਜ ਭੇਜਿਆ ਗਿਆ। 4 ਹੋਰ ਬੱਚਿਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਡਾਇਰੀਆ ਤੋਂ ਪੀੜਤ ਹੋਰ ਬੱਚਿਆਂ ਨੂੰ ਜ਼ਿਲਾ ਹਸਪਤਾਲ ’ਚ ਦਾਖਲ ਕਰਾਇਆ ਗਿਆ।


Iqbalkaur

Content Editor

Related News