ਇਹ ਹੈ ਭਾਰਤ ਦਾ 'ਬੈਸਟ ਟੂਰਿਜ਼ਮ ਵਿਲੇਜ', PM ਮੋਦੀ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਕੀਤੀ ਤਾਰੀਫ਼

10/21/2023 2:25:09 PM

ਨਵੀਂ ਦਿੱਲੀ- ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਢੋਰਡੋ ਨੂੰ 'ਬੈਸਟ ਟੂਰਿਜ਼ਮ ਵਿਲੇਜ' ਐਲਾਨਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ.ਐੱਨ.ਡਬਲਯੂ.ਟੀ.ਓ.) ਨੇ ਕੱਛ ਜ਼ਿਲ੍ਹੇ ਦੇ ਢੋਰਡੋ ਪਿੰਡ ਨੂੰ 54 ਸਭ ਤੋਂ ਵਧੀਆ ਸੈਰ-ਸਪਾਟੇ ਵਾਲੇ ਪਿੰਡਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਢੋਰਡੋ ਨੂੰ ਉਸਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਲਈ ਮਨਾਇਆ ਜਾਂਦਾ ਦੇਖ ਕੇ ਬਹੁਤ ਖੁਸ਼ ਹਾਂ। ਇਹ ਸਨਮਾਨ ਨਾ ਸਿਰਫ਼ ਭਾਰਤੀ ਸੈਰ-ਸਪਾਟੇ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਬਲਕਿ ਖਾਸ ਤੌਰ 'ਤੇ ਕੱਛ ਦੇ ਲੋਕਾਂ ਦੇ ਸਮਰਪਣ ਨੂੰ ਵੀ ਦਰਸਾਉਂਦਾ ਹੈ।

ਇਹ ਵੀ ਪੜ੍ਹੋ- ਚੱਲ ਪਈ 'ਨਮੋ ਭਾਰਤ' ਰੇਲ, PM ਮੋਦੀ ਨੇ ਦੇਸ਼ ਦੀ ਪਹਿਲੀ 'ਰੈਪਿਡ ਟ੍ਰੇਨ' ਨੂੰ ਦਿਖਾਈ ਹਰੀ ਝੰਡੀ

ਇਹ ਵੀ ਪੜ੍ਹੋ- ਔਰਤਾਂ ਹੀ ਨਹੀਂ ਹੁਣ ਪੁਰਸ਼ ਵੀ ਲੈ ਸਕਣਗੇ ਗਰਭ ਨਿਰੋਧਕ, ICMR ਨੇ ਕੀਤਾ ਸਫ਼ਲ ਪ੍ਰੀਖਣ

ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਸ਼ਲਾਘਾ

ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ ਢੋਰਡੋ ਚਮਕਦਾ ਰਹੇ ਅਤੇ ਦੁਨੀਆ ਭਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਰਹੇ। ਉਨ੍ਹਾਂ ਕਿਹਾ ਕਿ ਮੈਂ 2009 ਅਤੇ 2015 'ਚ ਢੋਰਡੋ ਦੀਆਂ ਆਪਣੀਆਂ ਯਾਤਰਾਵਾਂ ਦੀਆਂ ਕੁਝ ਯਾਦਾਂ ਸਾਝੀਆਂ ਕਰ ਰਿਹਾਂ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਢੋਰਡੋ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੀਆਂ ਯਾਦਾਂ ਸਾਝੀਆਂ ਕਰਨ ਲਈ ਵੀ ਸੱਦਾ ਦਿੰਦਾ ਹਾਂ। ਇਸ ਨਾਲ ਹੋਰ ਜ਼ਿਆਦਾ ਲੋਕਾਂ ਨੂੰ ਇਥੇ ਆਉਣ ਲਈ ਪ੍ਰੇਰਣਾ ਮਿਲੇਗੀ। 

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

'ਸਫੇਦ ਰੇਗਿਸਤਾਨ' 'ਚ ਸੈਲਾਨੀਆਂ ਦੀ ਬਹਾਰ

ਇਹ ਵੀ ਪੜ੍ਹੋ- WhatsApp 'ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਭਾਰਤ-ਪਾਕਿਸਤਾਨ ਸਰਹੱਦ ਦੇ ਕਿਨਾਰੇ ਭੁਜ ਤੋਂ ਕਰੀਬ 86 ਕਿਲੋਮੀਟਰ ਦੂਰ ਢੋਰਡੋ ਪਿੰਡ ਦੀ ਆਬਾਦੀ ਸਿਰਫ ਇਕ ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਸਾਲਾਨਾ 'ਰਣ ਉਤਸਵ' ਦੇ ਆਯੋਜਨ ਲਈ ਮਸ਼ਹੂਰ ਹੈ। ਤਿੰਨ ਮਹੀਨਿਆਂ ਦਾ ਇਹ ਉਤਸਵ ਨਵੰਬਰ 'ਚ ਸ਼ੁਰੂ ਹੋਵੇਗਾ। ਲੂਣ ਦੇ ਉਤਪਾਦਨ ਕਾਰਨ ਕੱਛ ਨੂੰ 'ਸਫੇਦ ਰੇਗਿਸਤਾਨ' ਕਿਹਾ ਜਾਂਦਾ ਹੈ। ਇਸ ਰੇਗਿਸਤਾਨ 'ਚ ਰਣ ਉਤਸਵ ਦੌਰਾਨ ਢੋਰਡੋ ਪਿੰਡ ਦੇਸ਼-ਵਿਦੇਸ਼ ਦੇ ਸੈਲਾਨੀਆਂ ਨਾਲ ਗੁਲਜ਼ਾਰ ਰਹਿੰਦਾ ਹੈ।

ਇਹ ਵੀ ਪੜ੍ਹੋ- 24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

Rakesh

This news is Content Editor Rakesh