SC ਦੇ ਫੈਸਲੇ ''ਤੇ ਬੋਲੇ ਧਨੋਆ-ਸਿਆਸੀ ਕਾਰਨਾਂ ਲਈ ਪੈਦਾ ਕੀਤਾ ਗਿਆ ਰਾਫੇਲ ਵਿਵਾਦ

11/14/2019 8:21:33 PM

ਨਵੀਂ ਦਿੱਲੀ — ਰਾਫੇਲ ਜਹਾਜ਼ ਸੌਦੇ 'ਚ ਸੁਪਰੀਮ ਕੋਰਟ ਨੇ ਸਾਰੇ ਮੁੜ ਵਿਚਾਰ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਫੈਸਲੇ 'ਤੇ ਸਾਬਕਾ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਕਿਹਾ ਕਿ ਵਧੀਆ ਹੈ ਕਿ ਇਹ ਵਿਵਾਦ ਖਤਮ ਹੋ ਗਿਆ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਹਵਾਈ ਫੌਜ ਮੁਖੀ ਨੇ ਕਿਹਾ ਕਿ ਸਿਆਸੀ ਕਾਰਨਾਂ ਲਈ ਇਹ ਪੂਰਾ ਵਾਅਦਾ ਪੈਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਰੱਖਿਆ ਸੌਦਿਆਂ 'ਚ ਵਿਵਾਦ ਪੈਦਾ ਕਰਦੇ ਹੋ ਤਾਂ ਉਸ ਨਾਲ ਰੱਖਿਆ ਤਿਆਰੀ 'ਤੇ ਫਰਕ ਪੈਂਦਾ ਹੈ। ਬੀ.ਐੱਸ. ਧਨੋਆ ਨੇ ਕਿਹਾ ਕਿ ਰੱਖਿਆ ਸੌਦਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸੀ.ਜੇ.ਆਈ. ਤੇ ਸੁਪਰੀਮ ਕੋਰਟ ਦੀ ਜਾਂਚ ਤੋਂ ਬਾਅਦ ਵੀ ਜੇਕਰ ਸਵਾਲ ਚੁੱਕਿਆ ਜਾਂਦਾ ਹੈ ਤਾਂ ਠੀਕ ਨਹੀਂ ਹੈ।
ਹਵਾਈ ਫੌਜ ਮੁਖੀ ਨੇ ਕਿਹਾ ਕਿ ਰਾਫੇਲ ਦੀ ਜੋ ਕੀਮਤ ਤੈਅ ਹੋਈ ਹੈ ਉਹ ਹਵਾਈ ਫੌਜ ਦੇ ਅਧਿਕਾਰੀਆਂ ਨੇ ਕੀਤੀ। ਕੀਮਤ ਤੈਅ ਕਰਨ ਲਈ ਇਕ ਕਮੇਟੀ ਸੀ ਅਤੇ ਅਧਿਕਾਰੀਆਂ ਦਾ ਬਚਾਅ ਕਰਨਾ ਮੇਰੀ ਨੈਤਿਕ ਜ਼ਿੰਮੇਵਾਰੀ ਸੀ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਰਾਫੇਲ ਮਾਮਲੇ 'ਚ ਦਾਇਰ ਪਟੀਸ਼ਨ ਵੀਰਵਾਰ ਨੂੰ ਖਾਰਿਜ ਕਰ ਦਿੱਤੀ। ਸੁਪਰੀਮ ਕੋਰਟ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਚੋਟੀ ਦੀ ਅਦਾਲਤ ਦੇ 2019 ਦੇ ਆਦੇਸ਼ 'ਤੇ ਮੁੜ ਵਿਚਾਰ ਲਈ ਦਾਖਲ ਪਟੀਸ਼ਨ ਖਾਰਜ ਕਰ ਦਿੱਤੀ ਹੈ।

Inder Prajapati

This news is Content Editor Inder Prajapati