DGCA ਦੀ ਕਾਰਵਾਈ : 13 ਏਅਰਲਾਈਨਸ ਕਰਮਚਾਰੀ 3 ਮਹੀਨੇ ਲਈ ਕੀਤੇ ਸਸਪੈਂਡ

10/28/2019 4:26:02 PM

ਨਵੀਂ ਦਿੱਲੀ — ਵੱਖ-ਵੱਖ ਏਅਰਲਾਈਨ ਕੰਪਨੀਆਂ ਅਤੇ ਹਵਾਈ ਅੱਡਿਆਂ ਦੇ 13 ਕਰਮਚਾਰੀ 16 ਸਤੰਬਰ ਤੋਂ ਬਾਅਦ ਕੀਤੇ ਗਏ ਅਲਕੋਹਲ ਟੈਸਟ  'ਚ ਫੇਲ੍ਹ ਸਾਬਤ ਹੋਏ। ਸਾਰਿਆਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਸੱਤ ਕਰਮਚਾਰੀ ਇੰਡੀਗੋ ਦੇ ਹਨ ਅਤੇ ਇਕ-ਇਕ ਗੋਏਅਰ ਅਤੇ ਸਪਾਈਸ ਜੈੱਟ ਦੇ ਹਨ। ਸਿਵਲ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸਤੰਬਰ 'ਚ ਸਾਰੇ ਹਵਾਈ ਅੱਡਿਆਂ 'ਤੇ ਸ਼ਰਾਬ ਦੀ ਜਾਂਚ ਦੇ ਨਿਯਮ ਜਾਰੀ ਕੀਤੇ ਸਨ। ਇਸ ਦੇ ਤਹਿਤ ਹਵਾਈ ਅੱਡਿਆਂ, ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਸੰਭਾਲਨ ਵਾਲੇ ਕਰਮਚਾਰੀ, ਹਵਾਈ ਜਹਾਜ਼ਾਂ ਦਾ ਰੱਖ-ਰਖਾਅ ਕਰਨ ਵਾਲੇ ਕਰਮਚਾਰੀ ਆਦਿ ਸਭ ਦੀ ਅਲਕੋਹਲ ਜਾਂਚ ਕੀਤੀ ਜਾਣੀ ਹੈ।

DGCA ਦੇ ਨਿਯਮ

DGCA ਦੇ ਨਿਯਮਾਂ ਮੁਤਾਬਕ ਨਸ਼ੇ 'ਚ ਪਲੇਨ ਉਡਾਣ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਰਿਆਇਤ ਨਹੀਂ ਹੈ। ਇਥੋਂ ਤੱਕ ਕਿ ਕੋਈ ਵੀ ਪਾਇਲਟ ਜਹਾਜ਼ ਉਡਾਣ ਤੋਂ 12 ਘੰਟੇ ਪਹਿਲਾਂ ਤੱਕ ਸ਼ਰਾਬ ਨਹੀਂ ਪੀ ਸਕਦਾ ਅਤੇ ਇਸ ਦੇ ਨਾਲ ਹੀ ਖੂਨ 'ਚ ਅਲਕੋਹਲ ਦਾ ਪੱਧਰ ਜ਼ੀਰੋ ਹੋਣਾ ਚਾਹੀਦਾ ਹੈ। ਨਿਯਮ ਮੁਤਾਬਕ ਨਸ਼ੇ ਦੀ ਹਾਲਤ 'ਚ ਜਹਾੜ ਉਡਾਣ ਦੇ ਮਾਮਲੇ 'ਚ ਪਹਿਲੀ ਵਾਰ ਤਾਂ ਪਾਇਲਟ ਨੂੰ 3 ਮਹੀਨੇ ਲਈ ਜਹਾਜ਼ ਉਡਾਣ ਤੋਂ ਰੋਕਿਆ ਜਾਵੇਗਾ, ਜੇਕਰ ਤੀਜੀ ਵਾਰ ਅਜਿਹਾ ਹੁੰਦਾ ਹੈ ਤਾਂ ਪਾਇਲਟ ਦਾ ਲਾਇਸੈਂਸ ਹਮੇਸ਼ਾ ਲਈ ਰੱਦ ਕਰਨ ਦੀ ਵਿਵਸਥਾ ਹੈ।