ਜੰਮੂ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ BSF ਦੇ DG ਨੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਕੀਤੀ ਮੁਲਾਕਾਤ

01/10/2024 4:14:35 PM

ਜੰਮੂ (ਭਾਸ਼ਾ)– ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਬੁੱਧਵਾਰ ਨੂੰ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਤੇ ਜੰਮੂ ਦੇ ਅਗਾਂਹਵਧੂ ਖ਼ੇਤਰਾਂ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਫੌਜੀਆਂ ਦੀ ਸੰਚਾਲਨ ਤਿਆਰੀ ਦਾ ਜਾਇਜ਼ਾ ਲਿਆ।

ਅਗਰਵਾਲ ਨੇ ਅੰਤਰਰਾਸ਼ਟਰੀ ਸਰਹੱਦ (ਆਈ. ਬੀ.) ਦੇ ਨੇੜਲੇ ਇਲਾਕਿਆਂ ਦਾ ਵੀ ਦੌਰਾ ਕੀਤਾ ਤੇ ਰਾਜ ਭਵਨ ਵਿਖੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ। ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਦੌਰਾਨ ਅਗਰਵਾਲ ਨੇ ਉਨ੍ਹਾਂ ਨੂੰ ਸਰਹੱਦ ’ਤੇ ਸੁਰੱਖਿਆ ਸਥਿਤੀ ਬਾਰੇ ਜਾਣੂ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਸੰਸਦ ਨੂੰ ਬਣਾ ਦਿੱਤਾ ਹੈ ਤਾੜੀਆਂ ਦਾ ਮੰਚ : ਮਲਿਕਾਰਜੁਨ ਖੜਗੇ

ਡਾਇਰੈਕਟਰ ਜਨਰਲ ਨੇ ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀਆਂ ਨਾਲ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਤੇ ਫੌਜੀਆਂ ਦੀਆਂ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲਿਆ। ਅਗਰਵਾਲ ਇਸ ਸਮੇਂ ਜੰਮੂ ਖ਼ੇਤਰ ਦੇ ਦੌਰੇ ’ਤੇ ਹਨ। ਬੀ. ਐੱਸ. ਐੱਫ. ਦੇ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ ਡੀ. ਕੇ. ਬੂਰਾ ਨੇ ਅਗਰਵਾਲ ਨੂੰ ਇਥੋਂ ਦੀ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ।

ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਨੇ ਪਿਛਲੇ ਸਾਲ 9 ਅਗਸਤ ਨੂੰ ਜੰਮੂ ਦੇ ਅਖਨੂਰ ਸੈਕਟਰ ’ਚ ਵੱਖ-ਵੱਖ ਸਰਹੱਦੀ ਚੌਕੀਆਂ ਦਾ ਦੌਰਾ ਵੀ ਕੀਤਾ ਸੀ ਤੇ ਸਰਹੱਦ ਪਾਰ ਤੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਨ ਲਈ ਫੌਜਾਂ ਨੂੰ ਆਪਣਾ ਪ੍ਰਭਾਵੀ ਦਬਦਬਾ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh