ਮਾਘੀ ਪੁੰਨਿਆ 'ਤੇ ਸੰਗਮ 'ਚ 9 ਲੱਖ ਸ਼ਰਧਾਲੂਆਂ ਨੇ ਲਾਈ 'ਅਾਸਥਾ ਦੀ ਡੁੱਬਕੀ'

02/09/2020 11:54:15 AM

ਪ੍ਰਯਾਗਰਾਜ—ਮਾਘੀ ਪੁੰਨਿਆ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਸੰਗਮ 'ਚ ਅੱਜ ਭਾਵ ਐਤਵਾਰ ਸਵੇਰੇ 10 ਵਜੇ ਤੱਕ 9 ਲੱਖ ਸ਼ਰਧਾਲੂਆਂ ਨੇ ਸੰਗਮ 'ਚ ਡੁੱਬਕੀ ਲਗਾਈ। ਬ੍ਰਹਮਾ ਮੂਹਰਤ ਤੋਂ ਹੀ ਇਸ਼ਨਾਨ ਕਰਨ ਵਾਲਿਆਂ ਦੇ ਸੰਗਮ ਇਸ਼ਨਾਨ ਦਾ ਕ੍ਰਮ ਸ਼ੁਰੂ ਹੋ ਗਿਆ, ਜੋ ਕਿ ਧੁੱਪ ਨਿਕਲਣ ਦੇ ਨਾਲ ਹੀ ਵੱਧਦਾ ਜਾ ਰਿਹਾ ਹੈ। 

ਮਾਘੀ ਪੁੰਨਿਆ ਦੇ ਇਸ਼ਨਾਨ ਲਈ ਇਸ਼ਨਾਨ ਘਾਟਾਂ 'ਤੇ ਖਾਸ ਇੰਤਜ਼ਾਮ ਕੀਤੇ ਗਏ ਹਨ। ਪ੍ਰਸ਼ਾਸਨ ਨੇ ਮਾਘੀ ਪੁੰਨਿਆ 'ਤੇ ਲਗਭਗ 25 ਲੱਖ ਸ਼ਰਧਾਲੂ ਸੰਗਮ 'ਚ ਡੁੱਬਕੀ ਲਗਾਉਣ ਦਾ ਅੰਦਾਜ਼ਾ ਲਗਾਇਆ।

ਇਸ ਦੇ ਨਾਲ ਹੀ ਇਕ ਮਹੀਨੇ ਤੱਕ ਚੱਲਣ ਵਾਲਾ ਕਲਪਵਾਸ ਵੀ ਖਤਮ ਹੋ ਜਾਵੇਗਾ। ਇਕ ਮਹੀਨੇ ਤੱਕ ਸਖਤ ਤਪ ਅਤੇ ਜਪ ਕਰਨ ਵਾਲੇ ਸਾਧੂ-ਸੰਤ ਵੀ ਮਾਘੀ ਪੁੰਨਿਆ ਦੇ ਇਸ਼ਨਾਨ ਤੋਂ ਬਾਅਦ ਆਪਣੇ ਮੱਠ-ਮੰਦਰਾਂ 'ਚ ਵਾਪਸ ਜਾਣ ਲੱਗੇ ਹਨ। 

ਮਾਘੀ ਪੁੰਨਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਈ ਥਾਵਾਂ 'ਤੇ 'ਨੋ ਐਂਟਰੀ ਪੁਆਇੰਟਸ' ਬਣਾਏ ਹਨ। ਪੁਲਸ ਚੌਕੀ ਬਮਰੌਲੀ, ਸਹਸੋ, ਚੌਰਾਹਾ, ਹਬੂਸਾ ਮੋੜ, ਸੋਰਾਂਵ, ਬਾਈਪਾਸ, ਨਵਾਬਗੰਜ ਬਾਈਪਾਸ, ਫਾਫਾਮਊ ਪਾਰਕ ਤਿਰਾਹਾ, ਟੀ.ਪੀ. ਨਗਰ ਤਿਰਾਹਾ, ਰਾਮਪੁਰ ਚੌਰਾਹਾ, ਧੂਰਪੁਰ ਥਾਣਾ ਗੇਟ 'ਤੇ ਵਾਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ।

 

Iqbalkaur

This news is Content Editor Iqbalkaur