ਆਏ ਨਵਰਾਤਰੇ ਮਾਤਾ ਦੇ, ਮਾਂ ਵੈਸ਼ਨੋ ਦੇਵੀ ਦਰਬਾਰ 'ਚ ਲੱਗੀ ਭਗਤਾਂ ਦੀ ਭੀੜ (ਤਸਵੀਰਾਂ)

09/29/2019 12:47:13 PM

ਕਟੜਾ— ਨਵਰਾਤਰੇ ਅੱਜ ਤੋਂ ਭਾਵ ਐਤਵਾਰ ਤੋਂ ਸ਼ੁਰੂ ਹੋ ਗਏ ਹਨ। ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਨਵਰਾਤਰੇ ਦੇ ਪਹਿਲੇ ਦਿਨ ਦੇਸ਼ ਭਰ ਤੋਂ ਆਏ ਭਗਤਾਂ ਨੇ ਮਾਂ ਦੇ ਚਰਨਾਂ 'ਚ ਹਾਜ਼ਰੀ ਲਗਵਾਈ। ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਭਵਨ ਨੂੰ ਦੇਖ ਕੇ ਭਗਤ ਮੰਤਰ ਮੁਗਧ ਹੋ ਰਹੇ ਹਨ। ਭਗਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਮਾਂ ਦੇ ਜੈਕਾਰਿਆਂ ਲਾਉਂਦੇ ਹੋਏ ਭਗਤ ਵੈਸ਼ਨੋ ਦੇਵੀ ਦੇ ਦਰਬਾਰ ਵੱਲ ਵਧ ਰਹੇ ਹਨ। ਮਾਤਾ ਵੈਸ਼ਨੋ ਦੇਵੀ ਦੀ ਪ੍ਰਾਚੀਨ ਗੁਫਾ ਦੀ ਸਜਾਵਟ ਭਗਤਾਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇੱਥੇ ਦੱਸ ਦੇਈਏ ਕਿ ਪ੍ਰਾਚੀਨ ਗੁਫਾ ਦਾ ਦਰਵਾਜ਼ਾ ਇਸ ਵਾਰ ਭਗਤਾਂ 'ਚ ਖਿੱਚ ਦਾ ਕੇਂਦਰ ਬਣਿਆ ਹੈ, ਜੋ ਕਿ ਸੋਨੇ ਦਾ ਬਣਾਇਆ ਗਿਆ ਹੈ।

PunjabKesari

ਨਵਰਾਤਰੇ ਦੇ ਪਹਿਲੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਅਤੇ ਕਟੜਾ ਦੇ ਬੇਸ ਕੈਂਪ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਖਤ ਸੁਰੱਖਿਆ ਲਈ ਕਟੜਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੇਸ਼ ਭਰ ਤੋਂ ਆਏ ਹਜ਼ਾਰਾਂ ਦੀ ਗਿਣਤੀ ਵਿਚ ਭਗਤ ਸਵੇਰੇ ਦੇ ਸਮੇਂ ਮਾਤਾ ਦੇ ਦਰਸ਼ਨ ਕਰ ਪੁੱਜੇ ਅਤੇ ਮਾਂ ਦਾ ਆਸ਼ੀਰਵਾਦ ਲਿਆ। 

PunjabKesari

ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਤੇ ਜੰਮੂ-ਕਸ਼ਮੀਰ ਟੂਰਿਸਟ ਬੋਰਡ ਵਲੋਂ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਮਾਤਾ ਦੇ ਦਰਬਾਰ ਆਉਣ ਵਾਲੇ ਭਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇੱਥੇ ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਨਵਰਾਤਰੇ 'ਚ 3 ਤੋਂ 4 ਲੱਖ ਭਗਤਾਂ ਦੇ ਆਉਣ ਦੀ ਉਮੀਦ ਹੈ, ਇਹ ਨਵਰਾਤਰੇ 9 ਦਿਨ ਚੱਲਣਗੇ।  ਭਗਤ ਦੂਰੋਂ-ਦੂਰੋਂ ਮਾਂ ਦਾ ਆਸ਼ੀਰਵਾਦ ਲੈਣ ਲਈ ਪੁੱਜ ਰਹੇ ਹਨ।


Tanu

Content Editor

Related News