ਆਸਥਾ: ਜਲੰਧਰ ਦੇ ਭਗਤ ਨੇ ਬਾਬਾ ਬਾਲਕ ਨਾਥ ਗੁਫ਼ਾ ’ਚ ਲਗਵਾਇਆ ਸੋਨੇ ਦਾ ਦਰਵਾਜ਼ਾ

05/19/2022 5:33:12 PM

ਦੇਉਤਸਿੱਧ (ਸੁਭਾਸ਼)– ਬਾਬਾ ਬਾਲਕ ਨਾਥ ਮੰਦਰ ’ਚ ਬਾਬਾ ਦੀ ਗੁਫ਼ਾ ਦੇ ਦਰਸ਼ਨ ਕਰਨ ਵਾਲੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਭਗਤ ਆਪਣਾ ਤਨ, ਮਨ ਅਤੇ ਧਨ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਵੱਡੀ ਗਿਣਤੀ ’ਚ ਭਗਤ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਜਾਂਦੇ ਹਨ। ਦੱਸ ਦੇਈਏ ਕਿ  ਬਾਬਾ ਬਾਲਕ ਨਾਥ ਦਾ ਮੰਦਰ ਹਿਮਾਚਲ ਪ੍ਰੇਦਸ਼ ਦੇ ਦੇਉਤਸਿੱਧ ’ਚ ਸਥਿਤ ਹੈ।

ਬਾਬਾ ਬਾਲਕ ਨਾਥ ਮੰਦਰ ’ਚ ਭਗਤ ਹਰ ਸਾਲ ਲੱਖਾਂ-ਕਰੋੜਾਂ ਰੁਪਏ ਤੋਂ ਇਲਾਵਾ ਵਿਦੇਸ਼ੀ ਕਰੰਸੀ ਅਤੇ ਸੋਨਾ-ਚਾਂਦੀ ਬਾਬਾ ਜੀ ਦੇ ਚਰਨਾਂ ’ਚ ਭੇਟ ਕਰਦੇ ਹਨ। ਇਸੇ ਤਹਿਤ ਜਲੰਧਰ ਦੇ ਇਕ ਬਾਬਾ ਜੀ ਦੇ ਭਗਤ ਡਾ. ਪ੍ਰਵੀਣ ਬੇਰੀ ਅਤੇ ਉਨ੍ਹਾਂ ਦੀ ਪਤਨੀ ਸੀਮਾ ਬੇਰੀ ਨੇ ਬਾਬਾ ਜੀ ਦੀ ਗੁਫ਼ਾ ਦੇ ਬਾਹਰ ਸੋਨੇ ਦਾ ਦਰਵਾਜ਼ਾ ਲਗਵਾ ਕੇ ਸ਼ਰਧਾ ਅਤੇ ਆਸਥਾ ਜ਼ਾਹਰ ਕੀਤੀ ਹੈ। ਇਸ ਦਰਵਾਜ਼ੇ ਦਾ ਸ਼ੁੱਭ ਆਰੰਭ ਮੰਦਰ ਦੇ ਮਹੰਤ ਰਾਜਿੰਦਰ ਗਿਰੀ ਨੇ ਕੀਤਾ। 

ਦੱਸ ਦੇਈਏ ਕਿ ਪ੍ਰਵੀਣ ਬੇਰੀ ਜਲੰਧਰ ਸਥਿਤ ਦਿਲਬਾਗ ਨਗਰ, ਬਸਤੀ ਗੂੰਜਾ ਦੇ ਬਾਬਾ ਬਾਲਕ ਨਾਥ ਮੰਦਰ ਦੇ ਟਰੱਸਟੀ ਹਨ। ਗੋਲਡਨ ਪਲੇਟਿਡ ਇਸ ਗੁਫ਼ਾ ਦੇ ਦਰਵਾਜ਼ੇ ਦੀ ਕੀਮਤ ਲੱਖਾਂ ਰੁਪਏ ਦੱਸੀ ਹੈ। ਇਸ ਤੋਂ ਇਲਾਵਾ ਬੇਰੀ ਨੇ ਬਾਬਾ ਬਾਲਕ ਨਾਥ ਗੁਫ਼ਾ ਦੀ ਮੂਰਤੀ ਦੇ ਪਿੱਛੇ ਵੀ ਇਕ ਸੋਨੇ ਦੀ ਪਲੇਟ ਲਗਵਾਉਣ ਦੀ ਗੱਲ ਆਖੀ ਹੈ।

Tanu

This news is Content Editor Tanu