DSP ਦਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਨੇ ਚੁੱਕੇ ਸਵਾਲ, ਰਣਦੀਪ ਨੇ ਕੀਤਾ ਟਵੀਟ

01/13/2020 5:51:01 PM

ਨਵੀਂ ਦਿੱਲੀ (ਭਾਸ਼ਾ)— ਦੋ ਅੱਤਵਾਦੀਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋਏ ਗ੍ਰਿਫਤਾਰ ਕੀਤੇ ਗਏ ਦਵਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਨੇ ਸਵਾਲ ਚੁੱਕੇ ਹਨ। ਕਾਂਗਰਸ ਨੇ ਕਿਹਾ ਕਿ ਸੰਸਦ ਅਤੇ ਪੁਲਵਾਮਾ 'ਚ ਹੋਏ ਹਮਲਿਆਂ 'ਚ ਇਸ ਅਧਿਕਾਰੀ ਦੀ ਕੀ ਭੂਮਿਕਾ ਸੀ? ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ, ''ਦਵਿੰਦਰ ਸਿੰਘ ਕੌਣ ਹੈ? 2001 ਦੇ ਸੰਸਦ ਹਮਲੇ 'ਚ ਉਸ ਦੀ ਕੀ ਭੂਮਿਕਾ ਸੀ? ਪੁਲਵਾਮਾ ਹਮਲੇ 'ਚ ਉਸ ਦੀ ਕੀ ਭੂਮਿਕਾ ਸੀ, ਜਿੱਥੇ ਉਹ ਡੀ. ਐੱਸ. ਪੀ. ਸੀ? ਕੀ ਉਹ ਹਿਜ਼ਬੁਲ ਅੱਤਵਾਦੀਆਂ ਨੂੰ ਖੁਦ ਲੈ ਕੇ ਜਾ ਰਿਹਾ ਸੀ ਜਾਂ ਸਿਰਫ ਇਕ ਮੋਹਰਾ ਹੈ ਅਤੇ ਵੱਡੇ ਸਾਜਿਸ਼ ਰਚਣ ਵਾਲੇ ਕਿਤੇ ਹੋਰ ਹਨ? ਕੀ ਇਹ ਇਕ ਵੱਡੀ ਸਾਜਿਸ਼ ਹੈ?'' 

PunjabKesari
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਲਸ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦੋ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਕਸ਼ਮੀਰ ਘਾਟੀ ਲੈ ਜਾਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸ਼ਮੀਰ ਪੁਲਸ ਦੇ ਆਈ. ਜੀ. ਵਿਜੇ ਕੁਮਾਰ ਐਤਵਾਰ ਨੂੰ ਕਿਹਾ ਕਿ ਇਹ ਨਫਰਤ ਅਪਰਾਧ ਹੈ ਅਤੇ ਦਵਿੰਦਰ ਨਾਲ ਅੱਤਵਾਦੀਆਂ ਵਰਗਾ ਹੀ ਸਲੂਕ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਸੰਯੁਕਤ ਰੂਪ ਨਾਲ ਉਸ ਤੋਂ ਪੁੱਛ-ਗਿੱਛ ਕਰ ਰਹੀਆਂ ਹਨ।


Tanu

Content Editor

Related News