ਦੇਵਰੀਆ 'ਚ ਦਰਖੱਤ ਨਾਲ ਬੰਨ੍ਹ ਕੇ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

03/30/2018 12:06:37 PM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੀ ਮੰਨੋ ਤਾਂ ਯੂ.ਪੀ ਪੁਲਸ ਗੁੰਡਾਰਾਜ ਖਤਮ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਪਰ ਇਹ ਅਸਰਦਾਰ ਸਾਬਿਤ ਹੁੰਦਾ ਨਹੀਂ ਦਿੱਖ ਰਿਹਾ ਹੈ। ਦੇਵਰੀਆ ਤੋਂ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦਿੱਖ ਰਿਹਾ ਹੈ ਕਿ 4-5 ਵਿਅਕਤੀ ਇਕ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਬੈਲਟ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਉਧਾਰੀ ਦੇ ਪੈਸੇ ਨਹੀਂ ਦਿੱਤੇ ਸਨ, ਇਸ ਲਈ ਉਸ ਦੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। 
ਜ਼ਿਲੇ 'ਚ ਇਕ ਹੈਵਾਨੀਅਤ ਭਰਿਆ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸ਼ੁਰੂਆਤੀ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੇ ਚਾਰ ਹੋਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। 


ਪੁਲਸ ਨੇ ਦੱਸਿਆ ਕਿ ਦੋਸ਼ੀ ਵਿਅਕਤੀਆਂ ਨੇ ਪਿੰਡ 'ਚ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਇਸ ਵੀਡੀਓ ਨੂੰ ਬਣਾਇਆ ਅਤੇ ਵਾਇਰਲ ਕਰ ਦਿੱਤਾ। ਪੀੜਤ ਵਿਅਕਤੀ ਸਦਰ ਕੋਤਵਾਲੀ ਦੇ ਸ਼ਹਿਰ ਦੇ ਰੌਨੀਆਰ ਮੁੱਹਲੇ ਦਾ ਰਹਿਣ ਵਾਲਾ ਹੈ ਅਤੇ ਆਪਣੇ ਵੱਡੇ ਪਿਤਾ ਜੀ ਦੇ ਦੁਕਾਨ 'ਤੇ ਕੰਮ ਕਰਦਾ ਹੈ। 
ਵਾਇਰਲ ਹੋਏ ਇਸ ਵੀਡੀਓ 'ਚ 4-5 ਲੜਕੇ ਇਕ ਵਿਅਕਤੀ ਨੂੰ ਦਰਖੱਤ ਨਾਲ ਬੰਨ੍ਹ ਕੇ ਬੈਲਟ ਅਤੇ ਡੰਡਿਆਂ ਨਾਲ ਕੁੱਟ ਰਹੇ ਹਨ। ਵੀਡੀਓ 'ਚ ਵਿਅਕਤੀ ਦੀ ਦਰਖੱਤ ਨਾਲ ਬੰਨ੍ਹ ਕੇ ਉਸ ਦੀ ਬਾਂਹ ਤੋੜਨ ਦੀ ਕੋਸ਼ਿਸ ਵੀ ਕੀਤੀ ਜਾ ਰਹੀ ਹੈ। ਵਿਅਕਤੀ ਖੁਦ ਨੂੰ ਛੁਡਾਉਣ ਲਈ ਰਹਿਮ ਦੀ ਭੀਖ ਮੰਗ ਰਿਹਾ ਹੈ ਪਰ ਫਿਰ ਵੀ ਲੜਕੇ ਉਸ ਨੂੰ ਕੁੱਟ ਰਹੇ ਹਨ।