‘ਮੈਟਲ ਸਕ੍ਰੈਪ’ ਕਲਾਕਾਰ ਨੇ ਕਬਾੜ ਤੋਂ ਬਣਾਇਆ ਭਾਰਤ ਦਾ ਨਕਸ਼ਾ, ਡਿਜ਼ਾਈਨ ਕਰ ਚੁੱਕੇ ਹਨ ਅਦਭੁੱਤ ਚੀਜ਼ਾਂ (ਤਸਵੀਰਾਂ)

04/04/2022 12:30:20 PM

ਮੱਧ ਪ੍ਰਦੇਸ਼- ਇੰਦੌਰ ਦੇ ਸਕ੍ਰੈਪ ਕਲਾਕਾਰ ਦੇਵਲ ਵਰਮਾ ਇੰਡਸਟਰੀਅਲ ਵੇਸਟ ਅਤੇ ਮੈਟਲ ਸਕ੍ਰੈਪ ਦਾ ਇਸਤੇਮਾਲ ਕਰ ਆਕਰਸ਼ਕ ਚੀਜ਼ਾਂ ਬਣਾਉਂਦੇ ਹਨ। ਉਨ੍ਹਾਂ ਨੇ ਭਾਰਤ ਦਾ ਨਕਸ਼ਾ ਤਿਆਰ ਕੀਤਾ ਹੈ, ਜਿਸ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ’ਚ 300 ਕਿਲੋ ਇੰਡਸਟਰੀਅਲ ਕਬਾੜ ਦਾ ਇਸਤੇਮਾਲ ਕੀਤਾ ਹੈ। ਇਸ ਨੂੰ ਉਨ੍ਹਾਂ ਨੇ ‘ਸੋਨੇ ਦੀ ਚਿੜੀ’ ਦਾ ਨਾਂ ਦਿੱਤਾ ਹੈ। ਭਾਰਤ ਦਾ ਨਕਸ਼ਾ ਉਨ੍ਹਾਂ ਨੇ ਖਰਗੋਨ ਨਗਰਪਾਲਿਕਾ ਲਈ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਦੀ ਇਹ ਮਹਿਲਾ ਬਣੀ ਕੁੜੀਆਂ ਲਈ ਰੋਲ ਮਾਡਲ, ਕਦੇ ਚਲਾਉਂਦੀ ਸੀ ਭਾਰੀ ਵਾਹਨ

6 ਹਜ਼ਾਰ ਤੋਂ ਵੱਧ ਮੈਟਲ ਨੂੰ ਕਰ ਚੁੱਕੇ ਹਨ ਰਿਸਾਈਕਲ-
ਦੇਵਲ ਨੇ ਅੱਗੇ ਦੱਸਿਆ ਕਿ ਅਸੀਂ ਕਰੀਬ 5 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ ਅਤੇ ਕਰੀਬ 6,000 ਕਿਲੋ ਤੋਂ ਵੱਧ ਮੈਟਲ (ਧਾਤੂ) ਨੂੰ ਰਿਸਾਈਕਲ ਕਰ ਚੁੱਕੇ ਹਾਂ। ਅਮਰੀਕਾ, ਇਟਲੀ, ਦੁਬਈ, ਸਿੰਗਾਪੁਰ ’ਚ ਸਾਡੇ ਆਰਟ ਵਰਕਰ ਹਨ।

ਪੜ੍ਹਾਈ ਦੇ ਨਾਲ ਹੀ ਸ਼ੁਰੂ ਕਰ ਦਿੱਤੀ ਸੀ ਕੰਮ- 
ਦੇਵਲ ਮੁਤਾਬਕ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਸੀ। ਹਾਥੀ ਦੇ ਅਸਲ ਆਕਾਰ ਦਾ ਮੈਟਲ ਹਾਥੀ ਬਣਾਉਣ ਨਾਲ ਹੀ ਦੇਵਲ ਹੋਰ ਬਹੁਤ ਕੁਝ ਮੈਟਲ ਆਰਟ ਬਣਾ ਚੁੱਕੇ ਹਨ, ਜੋ ਕਿ ਖਿੱਚ ਦਾ ਕੇਂਦਰ ਹਨ। ਦੇਵਲ ਗਣਪਤੀ, ਭਗਵਾਨ ਬੁੱਧ, ਉੱਲੂ, ਮੱਛੀਆਂ ਆਦਿ ਮੈਟਲ ਆਰਟ ਬਣਾ ਚੁੱਕੇ ਹਨ।

 ਇਹ ਵੀ ਪੜ੍ਹੋ- 9ਵੀਂ ਜਮਾਤ ਦੇ ਵਿਦਿਆਰਥੀ ਦਾ ਕਮਾਲ- ਨੇਤਰਹੀਣ ਲੋਕਾਂ ਲਈ ਬਣਾਇਆ 'ਸਮਾਰਟ ਬੂਟ'

ਹਾਥੀ ਦੇ ਸਰੀਰ ਦੀ ਬਨਾਵਟ ਨੂੰ ਸਮਝਣਾ ਸੀ ਮੁਸ਼ਕਲ-
ਦੇਵਲ ਨੇ ਦੱਸਿਆ ਕਿ ਉਂਝ ਅਸੀਂ ਬਹੁਤ ਆਸਾਨੀ ਨਾਲ ਆਖ ਦਿੰਦੇ ਹਾਂ ਕਿ ਹਾਥੀ ਨੂੰ ਵੇਖਿਆ ਪਰ ਜਦੋਂ ਉਸ ਨੂੰ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਸਰੀਰ ਰਚਨਾ ਦਾ ਪਤਾ ਹੋਣਾ ਚਾਹੀਦਾ ਹੈ। ਹਾਥੀ ਕਿਵੇਂ ਤੁਰਦਾ ਹੈ, ਉਸ ਦੇ ਕੰਨ, ਸੂੰਡ ਦੀ ਬਨਾਵਟ ਕਿਹੋ ਜਿਹੀ ਹੈ। ਇਹ ਵੇਖਣ ਲਈ ਮੇਰੀ ਟੀਮ ਕਈ ਵਾਰ ਚਿੜੀਆਘਰ ਗਈ ਅਤੇ ਘੰਟਿਆਂ ਬੱਧੀ ਹਾਥੀ ਨੂੰ ਵੇਖਿਆ, ਤਾਂ ਜਾ ਕੇ ਹਾਥੀ ਦੀ ਬਨਾਵਟ ਸਮਝ ਆਈ। 

ਇਹ ਵੀ ਪੜ੍ਹੋ- ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, ਫੁੱਲਾਂ ਨਾਲ ਸਜੇ ਮਾਂ ਦੇ ਦਰਬਾਰ ਨੇ ਮੋਹਿਆ ਭਗਤਾਂ ਦਾ ਦਿਲ

ਇੰਝ ਬਣਾਇਆ ਹਾਥੀ-

ਹਾਥੀ ਨੂੰ ਬਣਾਉਣ ’ਚ ਉਨ੍ਹਾਂ ਨੂੰ 2 ਮਹੀਨੇ ਦਾ ਸਮਾਂ ਲੱਗਾ। ਇਸ ’ਚ ਫੂਡ ਇੰਡਸਟਰੀ ਦਾ ਮੈਟਲ ਸਕ੍ਰੈਪ ਇਸਤੇਮਾਲ ਕੀਤਾ ਹੈ। ਦੇਵਲ ਮੁਤਾਬਕ ਹਾਥੀ ਦੇ ਸਰੀਰ ’ਤੇ ਝੁਰੜੀਆਂ ਹੁੰਦੀਆਂ ਹਨ, ਉਹ ਵਿਖਾਉਣ ਲਈ ਸਪਰਿੰਗ ਵਰਤੇ ਹਨ। ਹਾਥੀ ਦੀ ਸੂੰਡ ਨੂੰ ਬਣਾਉਣ ਲਈ ਰਾਡ ਲਾਈ ਹੈ ਅਤੇ ਗੋਡਿਆਂ ਨੂੰ ਆਕਾਰ ਦੇਣ ਲਈ ਬਰੇਕ ਡਿਸਕ ਵਰਤੋਂ ਕੀਤੇ ਹਨ। ਹਾਥੀ ਦੀਆਂ ਅੱਖਾਂ ਅਸਲੀ ਅਤੇ ਚਮਕਦਾਰ ਲੱਗਣ, ਇਸ ਲਈ ਖ਼ਾਸ ਤਰ੍ਹਾਂ ਦਾ ਜੈਮ ਸਟੋਨ ਅੱਖਾਂ ’ਚ ਫਿਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਵਿਚ ਰਸਤੇ ਖਤਮ ਹੋਇਆ ਪੈਟਰੋਲ, ਟਰੈਕਟਰ ਦੀ ਮਦਦ ਨਾਲ ਪਹੁੰਚਾਇਆ ਪੰਪ

ਕਈ ਕੰਪਨੀਆਂ ਦੇ ਲੋਗੋ ਬਣਾਏ-
ਦੇਵਲ ਹਾਰਲੇ ਡੇਵਿਡਸਨ ਅਤੇ ਬੀ. ਐੱਮ. ਡਬਲਯੂ ਵਰਗੀਆਂ ਕੰਪਨੀਆਂ ਦੇ ਲੋਗੋ ਵੀ ਡਿਜ਼ਾਈਨ ਕਰ ਚੁੱਕੇ ਹਨ। ਉਨ੍ਹਾਂ ਮੁਤਾਬਕ ਮੈਟਲ ਤੋਂ ਬਣਾਈਆਂ ਗਈਆਂ ਕਈ ਆਕ੍ਰਿਤੀਆਂ ਲੋਕਾਂ ’ਚ ਖਿੱਚ ਦਾ ਕੇਂਦਰ ਹਨ।

Tanu

This news is Content Editor Tanu