ਟਰੰਪ ਦੀ ਭਾਰਤ ਫੇਰੀ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ

02/23/2020 1:31:11 PM

ਆਗਰਾ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ 'ਤੇ ਆ ਰਹੇ ਹਨ। ਇਸ ਦੌਰਾਨ ਸੁਰੱਖਿਆ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਅਮਰੀਕੀ ਸੀਕ੍ਰੇਟ ਏਜੰਸੀ 'ਤੇ ਹੋਵੇਗਾ। ਸੁਰੱਖਿਆ ਵਿਵਸਥਾ ਨੂੰ ਲੈ ਕੇ ਅਫਸਰਾਂ ਨੇ ਕੁਝ ਵੀ ਦੱਸਣ ਦਾ ਆਦੇਸ਼ ਨਹੀਂ ਹੈ ਪਰ ਫਿਰ ਵੀ ਕੁਝ ਜਾਣਕਾਰੀ ਸਾਹਮਣੇ ਆਈ ਹੈ। ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਦੌਰਾਨ ਸੁਰੱਖਿਆ ਦੀ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਆਕਾਸ਼ ਤੋਂ ਪਾਤਾਲ ਤੱਕ ਪਰਿੰਦਾ ਵੀ ਪਰ ਨਹੀ ਮਾਰ ਸਕਦਾ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਦੇ ਮੱਦੇਨਜ਼ਰ 10 ਕੰਪਨੀਆਂ ਨੀਮ ਬਲ ਫੌਜੀ, 10 ਕੰਪਨੀਆਂ ਪੀ.ਏ.ਸੀ ਦੇ ਨਾਲ ਐੱਨ.ਐੱਸ.ਜੀ ਦੇ ਕਮਾਂਡੋ ਵੀ ਤਾਇਨਾਤ ਕੀਤੇ ਜਾਣਗੇ। ਇਕ ਕੰਪਨੀ 'ਚ ਲਗਭਗ 100 ਜਵਾਨ ਹੁੰਦੇ ਹਨ। ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ, ਪੀ.ਏ.ਸੀ, ਐੱਨ.ਐੱਸ.ਜੀ ਕਮਾਂਡੋ, ਏ.ਟੀ.ਐੱਸ ਸੜਕ ਅਤੇ ਛੱਤਾਂ 'ਤੇ ਤਾਇਨਾਤ ਰਹਿਣਗੇ। ਜਵਾਨਾਂ ਦੀ ਤਾਇਨਾਤ ਤੋਂ ਇਲਾਵਾ 7 ਹੈਲੀਕਾਪਟਰ ਆਸਮਾਨ 'ਚ ਨਿਗਰਾਨੀ ਕਰਨਗੇ। ਸਨਾਈਪਰਾਂ ਦੇ ਨਾਲ ਪੁਲਸ ਕਰਮਚਾਰੀ ਹੇਠਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਣਗੇ। ਦੂਰ ਤੱਕ ਦੇਖਣ ਲਈ ਲਖਨਊ ਤੋਂ ਸਪੈਸ਼ਲ 80 ਦੂਰਬੀਨਾਂ ਮੰਗਵਾਈਆਂ ਗਈਆਂ ਹਨ। 

ਟਰੰਪ ਜਿੱਥੋ ਲੰਘਣਗੇ ਉੱਥੇ ਮੋਬਾਇਲ ਫੋਨ ਆਟੋਮੈਟਿਕ ਬੰਦ ਹੋ ਜਾਣਗੇ-
ਤਾਜਮਹੱਲ ਦਾ ਦੀਦਾਰ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ 24 ਫਰਵਰੀ ਨੂੰ ਆਗਰਾ ਆਉਣਗੇ। ਜਿਨ੍ਹਾਂ ਸੜਕਾਂ 'ਤੇ ਟਰੰਪ ਦਾ ਕਾਫਲਾ ਗੁਜ਼ਰੇਗਾ ਉਨ੍ਹਾਂ ਮਾਰਗਾਂ 'ਤੇ ਪੂਰੀ ਤਰ੍ਹਾਂ ਨਾਲ ਸੀ.ਸੀ.ਟੀ.ਵੀ ਕੈਮਰਿਆਂ ਨਾਲ ਲੈਸ ਕਰ ਦਿੱਤਾ ਗਿਆ ਹੈ। ਟਰੰਪ ਦਾ ਕਾਫਲਾ ਜਿੱਥੋ ਲੰਘੇਗਾ ਉੱਥੋ ਦੇ ਨੇੜੇ ਦੇ ਸਾਰੇ ਮੋਬਾਇਲ ਫੋਨ ਅਤੇ ਵਾਇਰਲੈੱਸ ਸਿਗਨਲ ਠੱਪ ਹੋ ਜਾਣਗੇ।

ਤਾਜਮਹੱਲ ਦੇ 500 ਮੀਟਰ ਦੇ ਦਾਇਰੇ 'ਚ ਈਂਧਨ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਰੋਕ-
ਟਰੰਪ ਦੇ ਫੇਰੀ ਦੌਰਾਨ ਸੁਪਰੀਮ ਕੋਰਟ ਨੇ ਤਾਜਮਹੱਲ ਦੇ 500 ਮੀਟਰ ਦੇ ਦਾਇਰੇ 'ਚ ਈਂਧਨ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਰੋਕ ਲਗਾਈ ਹੈ। ਫੇਰੀ ਦੌਰਾਨ ਟਰੰਪ ਦੀਆਂ ਦੋ ਕਾਰਾਂ ਕਾਫਲੇ 'ਚ ਹੋਣਗੀਆਂ ਅਤੇ ਉਹ ਕਿਸ ਕਾਰ 'ਚ ਹੋਣਗੇ ਇਸ ਸਬੰਧੀ ਕੁਝ ਨਹੀਂ ਦੱਸਿਆ ਜਾ ਸਕਦਾ ਹੈ। ਇਹ ਕਾਰ ਸਿਰਫ ਅਮਰ ਵਿਲਾਸ ਹੋਟਲ ਤੱਕ ਹੀ ਜਾ ਸਕਦੀ ਹੈ। ਕੋਰਟ ਦੀ ਗਾਈਡੈਂਸ ਦੇ ਚੱਲਦਿਆਂ ਇਸ ਤੋਂ ਅੱਗੇ 50 ਮੀਟਰ ਤੱਕ ਰਸਤਾ ਬੈਟਰੀ ਵਾਹਨ ਜਾਂ ਗੋਲਫ ਕਾਰ ਰਾਹੀਂ ਤੈਅ ਕੀਤਾ ਜਾਵੇਗਾ।

ਹੋਰ ਪ੍ਰਬੰਧ-
ਰਾਸ਼ਟਰਪਤੀ ਟਰੰਪ ਦੀ ਆਗਰਾ ਫੇਰੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ ਹਾਲਾਂਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦਾ ਜ਼ਿੰਮਾ ਅਮਰੀਕੀ ਸੀਕ੍ਰੇਟ ਸਰਵਿਸ ਕੋਲ ਹੋਵੇਗੀ ਪਰ ਬਾਹਰੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਨ.ਐੱਸ.ਜੀ ਅਤੇ ਯੂ.ਪੀ. ਪੁਲਸ ਦੇ ਹਵਾਲੇ ਹੈ। ਇਲਾਕੇ 'ਚ ਬੰਦਰਾਂ ਦੀ ਕਾਫੀ ਦਹਿਸ਼ਤ ਹੋਣ ਕਾਰਨ ਸੁਰੱਖਿਆ ਵਿਵਸਥਾ 'ਚ ਕੋਈ ਚੂਕ ਨਾ ਹੋਵੇ ਇਸ ਲਈ ਖਾਸ ਤੌਰ 'ਤੇ ਲੰਗੂਰਾਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ 24 ਅਤੇ 25 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਲਈ ਭਾਰਤ ਫੇਰੀ 'ਤੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਸਮੇਤ ਧੀ ਇਵਾਂਕ ਅਤੇ ਜਵਾਈ ਵੀ ਪਹੁੰਚਣਗੇ।

 

Iqbalkaur

This news is Content Editor Iqbalkaur