Pok 'ਚ 3 ਅੱਤਵਾਦੀ ਕੈਂਪ ਤਬਾਹ, ਫੌਜ ਮੁਖੀ ਬੋਲੇ ਅਸੀਂ ਹੁਣ ਨਹੀਂ ਰੁਕਾਂਗੇ

10/20/2019 6:43:19 PM

ਨਵੀਂ ਦਿੱਲੀ — ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਪਾਕਿਸਤਾਨ ਦੀ ਗੋਲੀਬਾਰੀ ਤੋਂ ਬਾਅਦ ਭਾਰਤੀ ਫੌਜ ਦੀ ਜਵਾਬੀ ਕਾਰਵਾਈ 'ਚ 6-10 ਫੌਜੀ ਮਾਰੇ ਗਏ। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਆਪਣੀ ਨੁਕਸਾਨ ਦੱਸਣਾ ਨਹੀਂ ਚਾਹੁੰਦਾ। ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਜੇਕਰ ਪਾਕਿਸਤਾਨ ਐਕਸ਼ਨ ਲੈਣ ਦੀ ਸੋਚੇਗਾ ਤਾਂ ਭਾਰਤ ਦਾ ਰੀਐਕਸ਼ਨ ਬਹੁਤ ਵੱਡਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਸਖਤ ਜਵਾਬ ਦਿੱਤਾ ਜਾਵੇਗਾ। ਫੌਜ ਮੁਖੀ ਨੇ ਕਿਹਾ ਕਿ ਕਾਰਵਾਈ ਘੁਸਪੈਠ ਰੋਕਣ ਲਈ ਸੀ, ਕਈ ਅੱਤਵਾਦੀ ਸਰਹੱਦ ਪਾਰ ਤੋਂ ਭਾਰਤ 'ਚ ਵੜ੍ਹਣ ਦੀ ਕੋਸ਼ਿਸ਼ 'ਚ ਸਨ। ਅੱਤਵਾਦੀਆਂ ਦੇ ਡਰ ਨਾਲ ਬੱਚੇ ਸਕੂਲ ਨਹੀਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਲਰਟ 'ਤੇ ਹੈ।
ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਹਾਲਾਤ 'ਤੇ ਲਗਾਤਾਰ ਫੌਜ ਮੁਖੀ ਜਨਰਲ ਬਿਪਿਨ ਰਾਵਤ ਨਾਲ ਸੰਪਰਕ 'ਚ ਹਨ। ਉਥੇ ਹੀ ਪਾਕਿਸਤਾਨ ਨੇ ਵੀ ਸਵੀਕਾਰ ਕੀਤਾ ਹੈ ਕਿ ਭਾਰਤ ਦੇ ਹਮਲੇ 'ਚ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਨੇ ਗੋਲੀਬਾਰੀ ਦੀ ਆੜ 'ਚ ਅੱਤਵਾਦੀਆਂ ਦੇ ਘੁਸਪੈਠ ਦੀ ਕੋਸ਼ਿਸ਼ ਅਜਿਹੇ ਸਮੇਂ 'ਚ ਕੀਤੀ ਸੀ ਜਦੋਂ ਸੋਮਵਾਰ ਨੂੰ ਰੱਖਿਆ ਮੰਤਰੀ ਅਤੇ ਆਰਮੀ ਚੀਫ ਲੱਦਾਖ ਦੌਰੇ 'ਤੇ ਜਾਣ ਵਾਲੇ ਹਨ।


Inder Prajapati

Content Editor

Related News