ਧਨ ਸੋਧ ਮਾਮਲੇ ’ਚ ED ਦੇ ਸਾਹਮਣੇ ਪੇਸ਼ ਹੋਏ ਅਨਿਲ ਦੇਸ਼ਮੁਖ

11/01/2021 3:54:48 PM

ਮੁੰਬਈ (ਵਾਰਤਾ)- ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਧਨ ਸੋਧ ਮਾਮਲੇ ’ਚ ਪੁੱਛ-ਗਿੱਛ ਲਈ ਸੋਮਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ। ਈ.ਡੀ. ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਦੇਸ਼ਮੁਖ ਨੇ ਪੱਤਰਕਾਰ ਸੰਮੇਲਨ ’ਚ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਖ਼ੁਦ ਫਰਾਰ ਦੱਸਿਆ। ਪਰਮਬੀਰ ਸਿੰਘ ਨੇ ਦੇਸ਼ਮੁਖ ’ਤੇ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਗਾਏ ਸਨ। ਈ.ਡੀ. ਸੂਤਰਾਂ ਨੇ ਕਿਹਾ ਕਿ ਏਜੰਸੀ ਮਹਾਰਾਸ਼ਟਰ ਪੁਲਸ ਸੰਸਥਾ ’ਚ ਕਰੀਬ 71 ਸਾਲਾ ਨੇਤਾ ਦੇਸ਼ਮੁਖ ਦਾ ਬਿਆਨ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਬਿਆਨ ਦਰਜ ਕਰੇਗੀ।

ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 248 ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ

ਪਰਮਬੀਰ ਨੇ ਉਨ੍ਹਾਂ ’ਤੇ ਰਾਜ ਪੁਲਸ ਵਿਭਾਗ ’ਚ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦੇਣ ਦੇ ਦੋਸ਼ ਲਗਾਏਸਨ, ਜਿਸ ਤੋਂ ਬਾਅਦ ਸਾਬਕਾ ਮੰਤਰੀ ਦੇਸ਼ਮੁਖ ਨੂੰ ਇਸ ਸਾਲ ਅਪ੍ਰੈਲ ’ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਹਾਲ ’ਚ ਦੇਸ਼ਮੁਖ ਨੇ ਈ.ਡੀ. ਵਲੋਂ ਜਾਰੀ ਚਾਰ ਸੰਮਨ ਦੀ ਅਣਦੇਖੀ ਕਰ ਦਿੱਤੀ ਸੀ ਪਰ ਬੰਬੇ ਹਾਈ ਕੋਰਟ ਨੇ ਜਦੋਂ ਇਨ੍ਹਾਂ ਸੰਮਨ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਅੱਜ ਏਜੰਸੀ ਦੇ ਅਧਿਕਾਰੀਆਂ ਦੇ ਸਾਹਮਣੇ ਹਾਜ਼ਰ ਹੋਣਾ ਪਿਆ। ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਵਲੋਂ ਲਾਏ ਗਏ ਰਿਸ਼ਵਤ ਦੇ ਦੋਸ਼ਾਂ ਦੇ ਆਧਾਰ ’ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਦਰਜ ਸ਼ਿਕਾਇਤ ਦੇ ਆਧਾਰ ’ਤੇ ਈ.ਡੀ. ਨੇ ਦੇਸ਼ਮੁਖ ਅਤੇ ਹੋਰ ਵਿਰੁੱਧ ਪੀ.ਐੱਮ.ਐੱਲ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵਾਇਰਸ ਕਿਵੇਂ ਪੈਦਾ ਹੋਇਆ ਹੁਣ ਕਦੇ ਪਤਾ ਨਹੀਂ ਲੱਗੇਗਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News